ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | October 04, 2022 06:03pm

ਹਰਭਜਨ ਮਾਨ (Harbhajan Mann) ਦੀ ਪਤਨੀ ਹਰਮਨ ਮਾਨ (Harman Mann) ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ । ਉਹ ਅਕਸਰ ਹਰਭਜਨ ਮਾਨ ਦੇ ਨਾਲ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤੀ ਹਰਭਜਨ ਮਾਨ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਅਲਕਾ ਯਾਗਨਿਕ ਅਤੇ ਅਭਿਜੀਤ ਦਾ ਗੀਤ ਚੱਲ ਰਿਹਾ ਹੈ।

harbhajan Mann image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟਾਈਟਲ ਟ੍ਰੈਕ ਰਿਲੀਜ਼, ਗੁਰਪ੍ਰੀਤ ਭੰਗੂ ਅਤੇ ਬਲਜਿੰਦਰ ਜੌਹਲ ਦੇ ਅੰਦਾਜ਼ ਨੇ ਦਰਸ਼ਕਾਂ ਦਾ ਜਿੱਤਿਆ ਦਿਲ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਵਿਦੇਸ਼ ‘ਚ ਕਿਤੇ ਘੁੰਮਣ ਗਈ ਹੋਈ ਲੱਗਦੀ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਮਨ ਮਾਨ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ‘ਜਿੱਥੇ ਵੀ ਤੁਸੀਂ ਜਾਓ, ਪੂਰੇ ਦਿਲ ਦੇ ਨਾਲ ਜਾਓ’। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਰਟ ਦਾ ਇਮੋਜੀ ਵੀ ਪੋਸਟ ਕੀਤਾ ਹੈ ।

harman mann And Harbhajan Mann ,-min

ਹੋਰ ਪੜ੍ਹੋ : ਬਿਪਾਸ਼ਾ ਬਾਸੂ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

ਹਰਮਨ ਮਾਨ ਵੱਲੋਂ ਸਾਂਝੇ ਕੀਤੇ ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਜੋੜੀ ਪੰਜਾਬੀ ਇੰਡਸਟਰੀ ‘ਚ ਸਭ ਤੋਂ ਪਿਆਰੀਆਂ ਜੋੜੀਆਂ ਚੋਂ ਇੱਕ ਹੈ । ਇਨ੍ਹੀਂ ਦਿਨੀਂ ਹਰਭਜਨ ਮਾਨ ਵਿਦੇਸ਼ ‘ਚ ਆਪਣੇ ਲਾਈਵ ਸ਼ੋਅਜ਼ ਕਰ ਰਹੇ ਸਨ ਅਤੇ ਹੁਣ ਆਪਣੇ ਵਿਦੇਸ਼ ਟੂਰ ਤੋਂ ਵਿਹਲੇ ਹੋ ਚੁੱਕੇ ਹਨ ।

harbhajan Mann With his wife image From instagram

ਜਿਸਦੀ ਜਾਣਕਾਰੀ ਉਨ੍ਹਾਂ ਨੇ ਬੀਤੇ ਦਿਨੀਂ ਸਾਂਝੀ ਕੀਤੀ ਸੀ ।ਵਿਦੇਸ਼ ‘ਚ ਉਨ੍ਹਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਦੇ 16 ਦੇ ਕਰੀਬ ਸ਼ਹਿਰਾਂ ‘ਚ ਲਾਈਵ ਸ਼ੋਅਜ਼ ਕੀਤੇ ਹਨ । ਇਨ੍ਹਾਂ ਸ਼ਹਿਰਾਂ ‘ਚ ਸਰੋਤਿਆਂ ‘ਚ ਉਨ੍ਹਾਂ ਨੂੰ ਬੇਸ਼ੁਮਾਰ ਪਿਆਰ ਮਿਲਿਆ ।

You may also like