‘Titliaan Warga’ ਗੀਤ ਹਾਰਡੀ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਜਾਨੀ ਨੇ ਲਾਇਆ ਆਪਣੀ ਸ਼ਾਇਰੀ ਦਾ ਤੜਕਾ, ਦੇਖੋ ਵੀਡੀਓ

written by Lajwinder kaur | January 06, 2021

ਗਾਇਕ ਹਾਰਡੀ ਸੰਧੂ ਆਪਣੀ ਆਵਾਜ਼ ‘ਚ ‘ਤਿੱਤਲੀਆਂ ਵਰਗਾ’ (Titliaan Warga) ਸੌਂਗ ਲੈ ਕੇ ਆਏ ਨੇ । ਇਸ ਗੀਤ ‘ਚ ਮਸ਼ਹੂਰ ਗੀਤਕਾਰ ਜਾਨੀ ਨੇ ਆਪਣੀ ਸ਼ਾਇਰੀ ਦਾ ਤੜਕਾ ਲਗਾਇਆ ਹੈ । harrdy sandhu and jaaani   ਹੋਰ ਪੜ੍ਹੋ : ਗਗਨ ਕੋਕਰੀ ਨੇ ਆਪਣੇ ਪਿਤਾ ਨੂੰ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਗਾਇਕ ਖੁਦ ਦਿੱਲੀ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ
ਅਫਸਾਨਾ ਖ਼ਾਨ ਦੀ ਆਵਾਜ਼ ‘ਚ ਆਇਆ ‘ਤਿੱਤਲੀਆਂ’ ਗੀਤ ਦੇ ਸੁਪਰ ਡੁਪਰ ਹਿੱਟ ਹੋਣ ਤੋਂ ਬਾਅਦ ਹੁਣ ਇਸ ਗੀਤ ਨੂੰ ਹਾਰਡੀ ਨੇ ਆਪਣੀ ਆਵਾਜ਼ ‘ਚ ਪੇਸ਼ ਕੀਤਾ ਹੈ । ਇਸ ਗੀਤ ਦੇ ਬੋਲ ਵੀ ਜਾਨੀ ਨੇ ਹੀ ਲਿਖੇ ਨੇ। jaani pic ਤਿੱਤਲੀਆਂ ਵਰਗੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਹਾਰਡੀ ਸੰਧੂ, ਜਾਨੀ ਤੇ ਸਰਗੁਣ ਮਹਿਤਾ। ਗਾਣੇ ਨੂੰ ਮਿਊਜ਼ਿਕ ਦਿੱਤਾ ਹੈ Avvy Sra ਨੇ । ਅਰਵਿੰਦਰ ਖਹਿਰਾ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ Desi Melodies ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । titliaan song sung by harrdy sadhu sargun mehta  

 
View this post on Instagram
 

A post shared by JAANI (@jaani777)

0 Comments
0

You may also like