ਹਾਰਡੀ ਸੰਧੂ ਨੇ ਆਪਣੇ ਪਿਤਾ ਦੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਨਾਲ ਹੀ ਸਾਂਝੀਆਂ ਕੀਤੀਆਂ ਮਾਪਿਆਂ ਦੇ ਨਾਲ ਖ਼ਾਸ ਤਸਵੀਰਾਂ

written by Lajwinder kaur | May 10, 2021

ਹਰ ਇੱਕ ਨੂੰ ਆਪਣੇ ਗੀਤਾਂ ਤੇ ਥਿਰਕਨ ਤੇ ਮਜ਼ਬੂਰ ਕਰਨ ਵਾਲੇ ਗਾਇਕ ਹਾਰਡੀ ਸੰਧੂ (Harrdy Sandhu) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

punjabi singer harrdy sandhu image source-instagram

ਹੋਰ ਪੜ੍ਹੋ : ਮਦਰਸ ਡੇਅ ‘ਤੇ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਬਚਪਨ ਦੀ ਤਸਵੀਰ, ਕਿਹਾ –‘ਤੁਹਾਡੀ call ਉਡੀਕਦਾ ਅੱਜ ਵੀ’

singer harrday sandhu wished happy birthday to his father image source-instagram

ਹਾਰਡੀ ਨੇ ਆਪਣੇ ਮਾਪਿਆਂ ਦੇ ਨਾਲ ਖੁਸ਼ਨੁਮਾ ਪਲਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਆਪਣੇ ਪਿਤਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਲਿਖਿਆ ਹੈ- ਡੈਡਸ ਬਰਥਡੇਅ ਅਤੇ ਮਦਰਸ ਡੇਅ ਇੱਕੋ ਦਿਨ ‘ਤੇ...ਵਾਹਿਗੁਰੂ ਮਿਹਰ ਬਣਾਈ ਰੱਖੇ’ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਦੇ ਵਧਾਈ ਵਾਲੇ ਕਮੈਂਟ ਆ ਰਹੇ ਨੇ।

inside image of harrdy sandhu with his mother image source-instagram

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਤਿੱਤਲੀਆਂ ਸੌਂਗ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਇਸ ਸਾਲ ਇਸ ਗੀਤ ਦੇ ਨਵੇਂ ਵਰਜ਼ਨ ‘ਤਿੱਤਲੀਆਂ ਵਰਗਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਹਾਰਡੀ ਸੰਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਖੂਬ ਮੱਲ੍ਹਾਂ ਮਾਰ ਰਹੇ ਨੇ। ਉਹ ਬਾਲੀਵੁੱਡ ਫ਼ਿਲਮ ‘83 ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਦੇ ਹੋਏ ਨਜ਼ਰ ਆਉਣਗੇ।

 

kabir khan's movie '83 harrdy sandhu image source-instagram

 

 

View this post on Instagram

 

A post shared by Harrdy Sandhu (@harrdysandhu)

You may also like