ਹਰਸ਼ਦੀਪ ਕੌਰ ਨੂੰ ਮਿਲਿਆ ਗੁਰਦਾਸ ਮਾਨ ਤੋਂ ਆਸ਼ੀਰਵਾਦ

written by Lajwinder kaur | January 08, 2019

ਸੂਫੀ ਗਾਇਕ ਹਰਸ਼ਦੀਪ ਕੌਰ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਸਦਕਾ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਬਣਾ ਲਿਆ ਹੈ। ਬਾਲੀਵੁੱਡ ‘ਚ ਉਹਨਾਂ ਦੇ ਨਾਮ ਦਾ ਸਿੱਕਾ ਚੱਲਦਾ ਹੈ। ਹਰਸ਼ਦੀਪ ਕੌਰ ਜਿਹਨਾਂ ਨੇ ਹੁਣ ਤੱਕ ਕਈ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

https://www.instagram.com/p/BsUtxY8Akuh/

ਹੋਰ ਵੇਖੋ: ਗੁਰਲੇਜ ਅਖਤਰ ਨੇ ਪਾਈਆਂ ਯੂਟਿਊਬ ‘ਤੇ ਧੂੰਮਾਂ, ਦੇਖੋ ਵੀਡੀਓ

ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ। ਹਰਸ਼ਦੀਪ ਨੇ ਆਪਣੀ ਖੁਸ਼ੀ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ। ਜੀ ਹਾਂ ਇਹ ਖੁਸ਼ੀ ਦਾ ਕਾਰਣ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਸਾਹਿਬ ਜੀ ਨੇ, ਹਰਸ਼ਦੀਪ ਕੌਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ, ‘ਜਦੋਂ ਤੁਸੀਂ ਬੈਸਟ ਤੋਂ ਬਖਸ਼ੀਸ਼ਾਂ ਪ੍ਰਾਪਤ ਕਰਦੇ ਹੋ !! ਬਸ ਹੋਰ ਕੀ ਚਾਹੀਦਾ ਏ..’

https://twitter.com/gurdasmaan/status/1082151586498052096

ਦੱਸ ਦਈਏ ਮਾਨ ਸਾਹਿਬ ਜੀ ਨੇ ਹਰਸ਼ਦੀਪ ਦੇ ਟਵੀਟ ਨੂੰ ਰੀਟਵੀਟ ਕਰਕੇ ਹਰਸ਼ਦੀਪ ਨੂੰ ਆਸ਼ੀਰਵਾਦ ਦਿੰਦੇ ਹੋਏ ਲਿਖਿਆ ਸੀ ਕਿ, ‘ਹਰਸ਼ਦੀਪ ਰੱਬ ਤੇਰੀ ਆਵਾਜ਼ ਨੂੰ ਹੋਰ ਮਹਿਕਦਾਰ ਬਣਾਵੇ ਚੱੜਦੀਆਂ ਕਲਾਂ ‘ਚ ਰੱਖੇ ਹਮੇਸ਼ਾ’। ਗੁਰਦਾਸ ਮਾਨ ਸਾਹਿਬ ਨੇ ਪੰਜਾਬ ਤੇ ਪੰਜਾਬੀਆਂ ਦੇ ਦਿਲ ‘ਚ ਇਕ ਅਹਿਮ ਸਥਾਨ ਹੈ।

 

Sufi Singer Harshdeep Kaur got blessings from Gurdas Maan ਹਰਸ਼ਦੀਪ ਕੌਰ ਨੂੰ ਮਿਲਿਆ ਗੁਰਦਾਸ ਮਾਨ ਤੋਂ ਆਸ਼ੀਰਵਾਦ

ਹੋਰ ਵੇਖੋ: ਦੇਖੋ ਵੀਡੀਓ, ਰਾਖੀ ਸਾਵੰਤ ਨੇ ਲਾਏ ਗੁਰਦਾਸ ਮਾਨ ਦੇ ਪੈਰੀ ਹੱਥ

ਹਰਸ਼ਦੀਪ ਕੌਰ ਜਿਹਨਾਂ ਨੇ ਸੱਜਣਾ ਮੈਂ ਹਾਰੀ, ਦਿਲ ਨੇ ਯੇ ਨਾ ਜਾਨਾ, ਇਸ ਪਲ ਕੀ ਸੋਚ, ਕੱਤਿਆ ਕਰੂਂ, ਹੀਰ ਤੇ ਸੱਚੀ ਮੁੱਚੀ ਵਰਗੇ ਕਈ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ।

You may also like