ਹਰਸ਼ਦੀਪ ਕੌਰ ਨੇ ਪਰਫਾਮੈਂਸ ਦੀ ਤਸਵੀਰ ਕੀਤੀ ਸਾਂਝੀ 

Written by  Shaminder   |  October 13th 2018 11:21 AM  |  Updated: October 13th 2018 11:21 AM

 ਹਰਸ਼ਦੀਪ ਕੌਰ ਨੇ ਪਰਫਾਮੈਂਸ ਦੀ ਤਸਵੀਰ ਕੀਤੀ ਸਾਂਝੀ 

ਹਰਸ਼ਦੀਪ ਕੌਰ ਅਜਿਹੀ ਗਾਇਕਾ ਜਿਨ੍ਹਾਂ ਦੀ ਅਵਾਜ਼ ਦੀ ਕਸ਼ਿਸ਼ ਕਾਰਨ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਚਲਿਆ ਆਉਂਦਾ ਹੈ ।  ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਹ ਗਾਇਕਾ ਨੇ ਮਸ਼ਹੂਰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ ਮੁੰਬਈ 'ਚ ਪਰਫਾਰਮੈਂਸ ਦਿੱਤੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ਬੀਤੀ ਰਾਤ ਉਨ੍ਹਾਂ ਦੀ ਪਰਫਾਰਮੈਂਸ ਦੀਆਂ ਇਹ ਖਾਸ ਤਸਵੀਰਾਂ ਚੋਂ ਇੱਕ ਹੈ ਕਿ ਉਨ੍ਹਾਂ ਨੂੰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ ਪਰਫਾਰਮ ਕਰਨ ਦਾ ਮੌਕਾ ਮਿਲਿਆ

ਹੋਰ ਵੇਖੋ : ਹਰਸ਼ਦੀਪ ਕੌਰ ਲੈ ਕੇ ਆ ਰਹੇ ਹਨ ਇਕ ਨਵਾਂ ਫੋਕ ਗੀਤ

https://www.instagram.com/p/Bo3ccVTH3et/?taken-by=harshdeepkaurmusic

ਉਹ ਦਿੱਲੀ 'ਚ ਵੀ ਪਰਫਾਰਮ ਕਰਨਗੇ ਅਤੇ ਉਨ੍ਹਾਂ ਨੇ ਆਪਣੇ ਫੈਨਸ ਨੂੰ ਇਸ ਕੰਸਰਟ 'ਚ ਵੱਡੀ ਗਿਣਤੀ 'ਚ ਪਹੁੰਚਣ ਅਤੇ ਤਿਆਰ ਰਹਿਣ ਲਈ ਕਿਹਾ ਹੈ । ਬ੍ਰਾਇਨ ਐਡਮਸ 'ਮਿਊਜ਼ਿਕ ਟੂਰ ਦਿ ਅਲਟੀਮੇਟ ਟੂਰ ਟੂ ਇੰਡੀਆ' ਲਈ ਪੰਜਵੀਂ ਵਾਰ ਭਾਰ ਆਏ ਹਨ। ਪੰਜਾਬੀ ਗਾਇਕੀ 'ਚ ਹਰਸ਼ਦੀਪ ਕੌਰ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਸੂਫੀਆਨਾ ਅੰਦਾਜ਼ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹਰਸ਼ਦੀਪ ਕੌਰ ਪੰਜਾਬੀ ਤੇ ਸੂਫੀ ਗੀਤਾਂ ਤੋਂ ਇਲਾਵਾ ਬਾਲੀਵੁੱਡ ਫਿਲਮਾਂ 'ਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ ਤੁਸੀਂ ਵੀ ਹੋ ਜੇ ਹਰਸ਼ਦੀਪ ਕੌਰ ਦੇ ਫੈਨਸ ਅਤੇ ਦਿੱਲੀ 'ਚ ਰਹਿੰਦੇ ਹੋ ਤਾਂ ਤਿਆਰ ਹੋ ਜਾਉ ਉਨ੍ਹਾਂ ਦੀ ਪਰਫਾਰਮੈਂਸ ਵੇਖਣ ਲਈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network