ਹਰਸ਼ਦੀਪ ਕੌਰ ਨੇ ਆਪਣੇ ਬੇਟੇ ਹੁਨਰ ਦਾ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ
ਹਰਸ਼ਦੀਪ ਕੌਰ (Harshdeep Kaur) ਨੇ ਆਪਣੇ ਬੇਟੇ ਹੁਨਰ ਦਾ ਇੱਕ ਵੀਡੀਓ (Video) ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹਰਸ਼ਦੀਪ ਕੌਰ ਦਾ ਬੇਟਾ ਹੁਨਰ ਫੋਨ ਦੀ ਰਿੰਗ ਟੋਨ ਵੱਜਦੀ ਸੁਣ ਕੇ ਖੁਸ਼ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੁਨਰ ਬਹੁਤ ਹੀ ਖੁਸ਼ ਹੈ ਅਤੇ ਜਿਉਂ ਹੀ ਉਸ ਨੂੰ ਮਿਊਜ਼ਿਕ ਸੁਣਾਈ ਦਿੰਦਾ ਹੈ ਤਾਂ ਉਹ ਖੁਸ਼ ਹੋ ਜਾਂਦਾ ਹੈ ।
image from instagram
ਹੋਰ ਪੜ੍ਹੋ : ਹਰਸ਼ਦੀਪ ਕੌਰ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀ ਕੀਤੀ ਪਤੀ ਦੇ ਨਾਲ ਤਸਵੀਰ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਸ਼ਦੀਪ ਕੌਰ ਨੇ ਲਿਖਿਆ ਕਿ ‘ਹੁਨਰ ਸਿੰਘ ਦਾ ਹੁਨਰ, ਬਸ ਸੰਗੀਤ ਵੱਜਣਾ ਚਾਹੀਦਾ ਹੈ । ਭਾਵੇਂ ਉਹ ਫੋਨ ਦੀ ਰਿੰਗ ਟੋਨ ਹੀ ਕਿਉਂ ਨਾ ਹੋਵੇ’। ਹਰਸ਼ਦੀਪ ਕੌਰ ਦਾ ਬੇਟਾ ੧੪ ਮਹੀਨੇ ਦਾ ਹੋ ਚੁੱਕਿਆ ਹੈ । ਗਾਇਕਾ ਅਕਸਰ ਹੀ ਆਪਣੇ ਬੇਟੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।
image From instagram
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਹਰਸ਼ਦੀਪ ਕੌਰ ਦੀ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ
ਉਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ‘ਚ ਵੀ ਕਈ ਗੀਤ ਗਾਏ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਨ੍ਹਾਂ ਦੇ ਗੀਤ ਵੱਜਦੇ ਸੁਣਾਈ ਦਿੰਦੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ । ਉਹ ਪਿਛਲੇ ਲੰਮੇ ਸਮੇਂ ਤੋੋਂ ਸਰਗਰਮ ਹਨ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮਨਕੀਤ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ ।
View this post on Instagram