ਹਰਸ਼ਦੀਪ ਕੌਰ ਦਾ ਛੋਟਾ ਜਿਹਾ ਬੇਟਾ ਸਿੱਖ ਰਿਹਾ ਹੈ ‘ਮੂਲ ਮੰਤਰ’ ਦਾ ਪਾਠ ਕਰਨਾ, ਗਾਇਕਾ ਨੇ ਵੀਡੀਓ ਕੀਤਾ ਸਾਂਝਾ
ਹਰਸ਼ਦੀਪ ਕੌਰ ਦਾ ਛੋਟਾ ਜਿਹਾ ਬੇਟਾ ਸਿੱਖ ਰਿਹਾ ਹੈ ‘ਮੂਲ ਮੰਤਰ’ ਦਾ ਪਾਠ ਕਰਨਾ, ਗਾਇਕਾ ਨੇ ਵੀਡੀਓ ਕੀਤਾ ਸਾਂਝਾ
ਹਰਸ਼ਦੀਪ ਕੌਰ (Harshdeep Kaur ) ਦਾ ਬੇਟਾ (Son) ਇਨ੍ਹੀਂ ਦਿਨੀਂ ਮੂਲ ਮੰਤਰ (Mool Mantar) ਦਾ ਪਾਠ ਸਿੱਖ ਰਿਹਾ ਹੈ । ਉਹ ਪਿਛਲੇ ਕਈ ਦਿਨਾਂ ਤੋਂ ਇਹ ਉਸ ਦੀ ਰੁਟੀਨ ਦਾ ਹਿੱਸਾ ਬਣਿਆ ਹੋਇਆ ਹੈ । ਹਰਸ਼ਦੀਪ ਕੌਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹਰਸ਼ਦੀਪ ਕੌਰ ਦਾ ਬੇਟਾ ਮੂਲ ਮੰਤਰ ਦਾ ਪਾਠ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
image From instagram
ਹੋਰ ਪੜ੍ਹੋ : ਦੰਗਲ ਗਰਲ ਗੀਤਾ ਫੋਗਾਟ ਨੇ ਖਰੀਦੀ ਨਵੀਂ ਮਹਿੰਦਰਾ ਸਕਾਰਪੀਓ, ਅਨੰਦ ਮਹਿੰਦਰਾ ਨੇ ਆਖੀ ਵੱਡੀ ਗੱਲ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਹੁਨਰ ਸਿੰਘ ਪਾਠ ਕਰਨਾ ਸਿੱਖ ਰਿਹਾ ਹੈ । ਇਹ ਉਸ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਹੈ । ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਸ ਨੂੰ ਇਹ ਕਦਰਾਂ ਕੀਮਤਾਂ ਆਪਣੇ ਦਾਦਾ ਦਾਦੀ ਤੋਂ ਸਿੱਖਦਿਆਂ ਵੇਖ ਕੇ ਦਿਲ ਕਿੰਨਾ ਖੁਸ਼ ਹੁੰਦਾ ਹੈ …ਜਿਵੇਂ ਅਸੀਂ ਆਪਣੇ ਦਾਦਾ ਦਾਦੀ ਤੋਂ ਸਿੱਖਿਆ ਸੀ, ਜਦੋਂ ਅਸੀਂ ਬੱਚੇ ਸੀ’।
image From instagram
ਹੋਰ ਪੜ੍ਹੋ : ਗ੍ਰੈਮੀ ਐਵਾਰਡ ਜੇਤੂ ਅਮਰੀਕਨ ਰੈਪਰ ਦੀ ਭੇਦ ਭਰੀ ਹਾਲਤ ‘ਚ ਹੋਈ ਮੌਤ, ਦੋਸਤ ਦੇ ਘਰ ਮ੍ਰਿਤਕ ਹਾਲਤ ‘ਚ ਮਿਲਿਆ ਰੈਪਰ
ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬਾਲੀਵੁੱਡ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਸੋਸ਼ਲ ਮੀਡੀਆ ‘ਤੇ ਉਹ ਆਪਣੇ ਪੁੱਤਰ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਆਪਣੇ ਸੂਫ਼ੀਆਨਾ ਅੰਦਾਜ਼ ਦੇ ਨਾਲ ਉਹ ਹਰ ਕਿਸੇ ਦਾ ਦਿਲ ਜਿੱਤਦੀ ਹੋਈ ਨਜ਼ਰ ਆਉਂਦੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
