
Yuvraj Singh, Hazel Keech Singh's son Orion's first Lohri ਸਾਲ 2022 ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੇ ਲਈ ਬੇਹੱਦ ਹੀ ਖ਼ਾਸ ਰਿਹਾ ਸੀ। ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ, ਦੋਵੇਂ ਜਣੇ ਮਾਪੇ ਬਣਨ ਤੋਂ ਬਾਅਦ ਬਹੁਤ ਹੀ ਜ਼ਿਆਦਾ ਖੁਸ਼ ਹਨ। ਉਹ ਅਕਸਰ ਹੀ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਇਸ ਸਾਲ ਯੁਵਰਾਜ ਤੇ ਹੇਜ਼ਲ ਦੇ ਪੁੱਤਰ ਓਰੀਅਨ ਦੀ ਵੀ ਪਹਿਲੀ ਲੋਹੜੀ ਸੀ। ਜਿਸ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
ਹੋਰ ਪੜ੍ਹੋ : ਸਲਮਾਨ ਖ਼ਾਨ ਨਾਲ ਨਜ਼ਰ ਆਇਆ ਕਿਊਟ ਗੋਲਾ; ਲੋਹੜੀ ਦੇ ਮੌਕੇ ਸੱਲੂ ਨੇ ਭਾਰਤੀ ਦੇ ਪੁੱਤਰ ਨੂੰ ਦਿੱਤਾ ਕੀਮਤੀ ਤੋਹਫ਼ਾ

ਯੁਵਰਾਜ ਸਿੰਘ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਦੀ ਪਹਿਲੀ ਲੋਹੜੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਓਰੀਅਨ ਦੀ ਪਹਿਲੀ ਲੋਹੜੀ, we celebrate for our little Punjabi. Happy Lohri from my family to yours. Miss you Daddy @yuvisofficial’। ਤਸਵੀਰਾਂ ਵਿੱਚ ਹੇਜ਼ਲ ਆਪਣੇ ਪੁੱਤਰ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਨਜ਼ਰ ਆ ਰਹੀ ਹੈ। ਪਰ ਇਸ ਮੌਕੇ ਯੁਵਰਾਜ ਸਿੰਘ ਨਜ਼ਰ ਨਹੀਂ ਆਏ। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਹੇਜ਼ਲ ਤੇ ਯੁਵੀ ਨੂੰ ਪੁੱਤਰ ਦੀ ਪਹਿਲੀ ਲੋਹੜੀ ਦੀਆਂ ਮੁਬਾਰਕਾਂ ਦੇ ਰਹੇ ਹਨ।

ਹੇਜ਼ਲ ਸਲਮਾਨ ਖ਼ਾਨ ਦੀ ਬਾਡੀਗਾਰਡ ਫ਼ਿਲਮ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਕਰੀਨਾ ਤੋਂ ਇਲਾਵਾ ਹੇਜ਼ਲ ਕੀਚ ਸਹਾਇਕ ਅਭਿਨੇਤਰੀ ਦੇ ਰੂਪ ‘ਚ ਨਜ਼ਰ ਆਈ ਸੀ। ਉਸ ਸਮੇਂ ਉਸ ਦੀ ਅਦਾਕਾਰੀ, ਉਸ ਦੇ ਕਿਰਦਾਰ ਅਤੇ ਉਸ ਦੀ ਖੂਬਸੂਰਤੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਵਰਲਡ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਸਾਬਕਾ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਹੇਜ਼ਲ ਕੀਚ ਨਾਲ 30 ਨਵੰਬਰ 2016 ‘ਚ ਵਿਆਹ ਕਰਵਾ ਲਿਆ ਸੀ। ਹੇਜ਼ਲ ਕੀਚ ਨੇ ਵੀ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਪਰ ਹੁਣ ਉਨ੍ਹਾਂ ਨੇ ਅਦਾਕਾਰੀ ਜਗਤ ਤੋਂ ਦੂਰੀ ਬਣਾਈ ਹੋਈ ਹੈ ਤੇ ਉਹ ਆਪਣਾ ਪੂਰਾ ਧਿਆਨ ਆਪਣੇ ਪਰਿਵਾਰ ਉੱਤੇ ਦੇ ਰਹੀ ਹੈ।

View this post on Instagram