
Salman Khan, Gola Viral pics: ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਨਾਲ ਸਕ੍ਰੀਨ ਸ਼ੇਅਰ ਕਰਨਾ ਹਰ ਕਿਸੇ ਦਾ ਸੁਫਨਾ ਹੁੰਦਾ ਹੈ। ਪਰ ਭਾਰਤੀ ਦੇ ਪੁੱਤਰ ਗੋਲਾ ਦਾ ਮਾਮਲਾ ਵੱਖਰਾ ਹੈ। ਉਹ ਜਨਮ ਲੈਂਦੇ ਹੀ ਲਾਈਮਲਾਈਟ 'ਚ ਆ ਗਏ ਹਨ। ਹੁਣ ਕਿਊਟ ਗੋਲਾ ਨੇ ਵੀ ਛੋਟੀ ਉਮਰ 'ਚ ਸਲਮਾਨ ਖ਼ਾਨ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਜੀ ਹਾਂ ਇਹ ਗੱਲ ਸੱਚ ਹੈ। ਗੋਲਾ ਨੇ ਬਿੱਗ ਬੌਸ ਦੇ ਮੰਚ 'ਤੇ ਡੈਬਿਊ ਕੀਤਾ ਹੈ। ਦਬੰਗ ਖ਼ਾਨ ਨੇ ਵੀ ਉਸ ਨੂੰ ਰਿਆਲਿਟੀ ਸ਼ੋਅ ਵਿੱਚ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ।
ਹੋਰ ਪੜ੍ਹੋ : ਜੌਰਡਨ ਸੰਧੂ ਵੀ ਮਨਾ ਰਹੇ ਨੇ ਵਿਆਹ ਦੀ ਪਹਿਲੀ ਲੋਹੜੀ, ਬੰਟੀ ਬੈਂਸ ਦੀ ਪਤਨੀ ਨੇ ਕਿਊਟ ਜਿਹਾ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਬਿੱਗ ਬੌਸ ਦੇ ਵੀਕੈਂਡ ਕਾ ਵਾਰ ਦਾ ਪ੍ਰੋਮੋ ਸਾਹਮਣੇ ਆਇਆ ਹੈ। ਪ੍ਰੋਮੋ 'ਚ ਭਾਰਤੀ ਸਿੰਘ ਨੇ ਸਲਮਾਨ ਖ਼ਾਨ ਨੂੰ ਉਨ੍ਹਾਂ ਦਾ ਪੁਰਾਣਾ ਵਾਅਦਾ ਯਾਦ ਕਰਵਾਇਆ ਹੈ। ਜਿੱਥੇ ਅਦਾਕਾਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਪੁੱਤਰ ਗੋਲਾ ਨੂੰ ਲਾਂਚ ਕਰਣਗੇ। ਇਸ ਤੋਂ ਬਾਅਦ ਭਾਰਤੀ ਸਿੰਘ ਆਪਣੇ ਬੇਟੇ ਨੂੰ ਬਿੱਗ ਬੌਸ ਦੇ ਮੰਚ 'ਤੇ ਲੈ ਕੇ ਆਉਂਦੀ ਹੈ। ਫਿਰ ਭਾਰਤੀ ਨੇ ਸਲਮਾਨ ਖ਼ਾਨ ਨੂੰ ਆਪਣੇ ਬੇਟੇ ਗੋਲਾ ਨੂੰ ਫੜਨ ਲਈ ਕਿਹਾ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸਲਮਾਨ ਦਾ ਬੱਚਿਆਂ ਨਾਲ ਖਾਸ ਲਗਾਅ ਹੈ।

ਭਾਰਤੀ ਨੇ ਸਲਮਾਨ ਖ਼ਾਨ ਨੂੰ ਕਿਹਾ ਕਿ ਉਹ ਥੋੜੀ ਦੇਰ ਗੋਲੇ ਨੂੰ ਗੋਦੀ ਵਿੱਚ ਚੁੱਕ ਲੈਣ, ਕਿਉਂਕਿ ਉਹ ਥੱਕ ਗਈ ਹੈ। ਫਿਰ ਸਲਮਾਨ ਖ਼ਾਨ ਗੋਲਾ ਨੂੰ ਲੈ ਕੇ ਪ੍ਰਤੀਕਿਰਿਆ ਦਿੰਦੇ ਹੋਏ ਕਹਿੰਦੇ ਨੇ ਸਹੀ ਏ ਥੱਕੋਗੀ। ਜਵਾਬ 'ਚ ਕਾਮੇਡੀਅਨ ਨੇ ਕਿਹਾ- ਹਾਂ ਫਿਰ ਇਹ ਭਾਰਤੀ ਦਾ ਬੱਚਾ ਹੈ। ਜਿਸ ਤੋਂ ਬਾਅਦ ਸਲਮਾਨ ਵੀ ਹੱਸ ਪੈਂਦੇ ਨੇ । ਸਲਮਾਨ ਖ਼ਾਨ ਨੇ ਲੋਹੜੀ ਦੇ ਤੋਹਫੇ ਵਜੋਂ ਭਾਰਤੀ ਦੇ ਬੇਟੇ ਗੋਲਾ ਨੂੰ Being Human ਵਾਲਾ ਬਰੇਸਲੇਟ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਸਲਮਾਨ ਤੇ ਗੋਲੇ ਦੀਆਂ ਕਿਊਟ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

Bharti Singh no one like you…hilarious 😂😂
“Agar paida karne wali maa galti kar sakti hai,mein toh phir saheli hoon”🤣🤣
Can’t wait for you to meet our lovely 🤗#SumbulTouqeerKhan #Bb16#Biggboss16 #BhartiSingh @bhartisinghteam
pic.twitter.com/1rlr5IgrJH— Heavenly (@heavenly01234) January 12, 2023