ਲਸਣ ਦੀ ਇੱਕ ਗੰਡੀ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੀ ਹੈ, ਜਾਣੋਂ ਇਸ ਦੇ ਫਾਇਦੇ

written by Rupinder Kaler | November 09, 2020

ਲਸਣ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਲਸਣ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦਾ ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਬਹੁਤ ਸਾਰੇ ਲੋਕਾਂ ਦੇ ਸਰੀਰ ਵਿਚ ਖੂਨ ਦੇ ਧੱਬੇ ਬਣ ਜਾਂਦੇ ਹਨ, ਜਿਸ ਨੂੰ ਆਮ ਭਾਸ਼ਾ ਵਿਚ ਖੂਨ ਦਾ ਜੰਮਣਾ ਕਿਹਾ ਜਾਂਦਾ ਹੈ।

garlic

ਹੋਰ ਪੜ੍ਹੋ :

garlic

ਪਰ ਲਸਣ ਦਾ ਸੇਵਨ ਖੂਨ ਵਿਚਲੀਆਂ ਜੰਮੀਆਂ ਗੰਢਾਂ ਨੂੰ ਖ਼ਤਮ ਕਰਨਾ ਅਤੇ ਖ਼ੂਨ ਦੇ ਦੌਰੇ ਨੂੰ ਸਹੀ ਢੰਗ ਨਾਲ ਕਰਨ ਵਿਚ ਸਹਾਇਤਾ ਕਰਦਾ ਹੈ। ਜੇ ਤੁਸੀਂ ਹਰ ਰੋਜ਼ ਸਵੇਰੇ ਕੱਚਾ ਲਸਣ ਖਾਓਗੇ ਤਾਂ ਤੁਹਾਨੂੰ ਕਦੇ ਵੀ ਖੂਨ ਜੰਮਣ ਦੀਆਂ ਸਮੱਸਿਆ ਨਹੀਂ ਹੋ ਸਕਦੀਆਂ। ਜੇ ਮਾਂ ਗਰਭ ਅਵਸਥਾ ਦੌਰਾਨ ਹਰ ਰੋਜ਼ ਲਸਣ ਦਾ ਸੇਵਨ ਕਰਦੀ ਹੈ, ਤਾਂ ਇਹ ਮਾਂ ਅਤੇ ਬੱਚੇ ਦੋਵਾਂ ਲਈ ਲਾਭਕਾਰੀ ਹੈ।

garlic

ਗਰਭ ਅਵਸਥਾ ਦੌਰਾਨ ਲਸਣ ਦਾ ਸੇਵਨ ਮਾਂ ਅਤੇ ਬੱਚੇ ਦੋਵਾਂ ਦਾ ਭਾਰ ਵਧਾਉਣ ਵਿੱਚ ਸਹਾਇਤਾ ਕਰਦਾ ਹੈ। ਲਸਣ ਦਾ ਉਨ੍ਹਾਂ ਲੋਕਾਂ ਲਈ ਇਲਾਜ਼ ਹੈ ਜੋ ਸਰਦੀ ਜਾਂ ਜ਼ੁਕਾਮ ਜਾਂ ਕਿਸੇ ਵੀ ਇੰਨਫੈਕਸ਼ਨ ਵਿੱਚ ਜਲਦੀ ਫਸ ਜਾਂਦੇ ਹਨ। ਲਸਣ ਦਾ ਸੇਵਨ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਦਾ ਸੰਤੁਲਨ ਬਣਾਉਂਦਾ ਹੈ। ਇਹ ਤੁਹਾਡੇ ਮਾੜੇ ਕੋਲੇਸਟ੍ਰੋਲ ਨੂੰ ਖਤਮ ਕਰਕੇ ਚੰਗੇ ਕੋਲੈਸਟ੍ਰੋਲ ਨੂੰ ਸੰਤੁਲਿਤ ਕਰਨ ਨਾਲ ਕੰਮ ਕਰਦਾ ਹੈ।

You may also like