Health Update: ਆਕਸੀਜ਼ਨ ਸਪੋਰਟ 'ਤੇ ਹਨ ਲਤਾ ਮੰਗੇਸ਼ਕਰ, ਫੈਨਜ਼ ਕਰ ਰਹੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ

Written by  Pushp Raj   |  January 12th 2022 12:25 PM  |  Updated: January 12th 2022 12:25 PM

Health Update: ਆਕਸੀਜ਼ਨ ਸਪੋਰਟ 'ਤੇ ਹਨ ਲਤਾ ਮੰਗੇਸ਼ਕਰ, ਫੈਨਜ਼ ਕਰ ਰਹੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ

ਦੇਸ਼ ਭਰ ਵਿੱਚ ਲਗਾਤਾਰ ਕੋਰੋਨਾ ਦੀ ਤੀਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਸਣੇ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਕੋਰੋਨਾ ਦੀ ਚਪੇਟ ਵਿੱਚ ਹਨ। ਲਤਾ ਮੰਗੇਸ਼ਕਰ ਜੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦਾ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਲਤਾ ਦੀਦੀ ਨੂੰ ਆਕਸੀਜ਼ਨ ਸਪੋਰਟ 'ਤੇ ਰੱਖਿਆ ਗਿਆ ਹੈ। ਬਾਲੀਵੁੱਡ ਸੈਲੇਬਸ ਸਣੇ ਲਤਾ ਦੀਦੀ ਦੇ ਫੈਨਜ਼ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ।

 

ਲਤਾ ਮੰਗੇਸ਼ਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਭਤੀਜੀ ਰਚਨਾ ਸ਼ਾਹ ਨੇ ਲਤਾ ਮੰਗੇਸ਼ਕਰ ਦੇ ਫੈਨਜ਼ ਲਈ ਉਨ੍ਹਾਂ ਦਾ ਹੈਲਥ ਅਪਡੇਟ ਜਾਰੀ ਕੀਤਾ ਹੈ।

ਰਚਨਾ ਸ਼ਾਹ ਨੇ ਦੱਸਿਆ ਕਿ ਲਤਾ ਦੀਦੀ ਦੀ ਹਾਲਤ ਹੁਣ ਸਥਿਰ ਹੈ, ਉਹ ਹੌਲੀ-ਹੌਲੀ ਠੀਕ ਹੋ ਰਹੀ ਹੈ। ਫਿਲਹਾਲ ਉਹ ਆਕਸੀਜਨ ਸਪੋਰਟ 'ਤੇ ਹਨ। ਉਨ੍ਹਾਂ ਨੂੰ ਉਮਰ ਸਬੰਧੀ ਹੋਰ ਵੀ ਕਈ ਸਮੱਸਿਆਵਾਂ ਹਨ, ਜਿਸ ਕਾਰਨ ਡਾਕਟਰ ਉਨ੍ਹਾਂ ਦਾ ਖਾਸ ਖਿਆਲ ਰੱਖ ਰਹੇ ਹਨ। ਇਸ ਲਈ ਉਹ ਅਗਲੇ ਕੁਝ ਦਿਨਾਂ ਤੱਕ ਹਸਪਤਾਲ ਵਿੱਚ ਹੀ ਰਹਿਣਗੇ।

ਰਚਨਾ ਅੱਗੇ ਕਹਿੰਦੀ ਹੈ ਕਿ ਲਤਾ ਦੀਦੀ ਦੀ ਹਾਲਤ ਸਥਿਰ ਹੈ। ਸੱਚਮੁੱਚ ਰੱਬ ਬਹੁਤ ਮਿਹਰਬਾਨ ਹੈ। ਉਹ ਦਿਆਲੂ ਹੈ। ਅਸੀਂ ਉਮੀਂਦ ਕਰਦੇ ਹਾਂ ਕਿ ਉਹ ਕੋਰੋਨਾ ਦੀ ਜੰਗ ਜਿੱਤ ਕੇ ਜਲਦ ਤੋਂ ਜਲਦ ਘਰ ਵਾਪਸੀ ਕਰਨਗੇ। ਮੈਂ ਉਨ੍ਹਾਂ ਦੇ ਸਾਰੇ ਫੈਨਜ਼ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਜਿਨ੍ਹਾਂ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਹੈ। ਜਦੋਂ ਬਹੁਤ ਸਾਰੇ ਲੋਕ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਨ, ਤਾਂ ਦੀਦੀ ਨਾਲ ਕੁਝ ਵੀ ਗ਼ਲਤ ਨਹੀਂ ਹੋ ਸਕਦਾ।

ਹੋਰ ਪੜ੍ਹੋ : Birthday Special: Arun Govil ਇੱਕ ਅਜਿਹੇ ਕਲਾਕਾਰ ਜਿਨ੍ਹਾਂ ਦੀ ਲੋਕ ਕਰਦੇ ਸਨ ਪੂਜਾ

ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਪ੍ਰਤੀਕ ਸਮਦਾਨੀ ਨੇ ਵੀ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਤਾ ਦੀਦੀ ਦੇ ਇਲਾਜ ਲਈ ਵਧੀਆ ਡਾਕਟਰਾਂ ਦੀ ਟੀਮ ਤਿਆਰ ਕੀਤੀ ਗਈ ਹੈ ਅਤੇ ਉਹ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਭਾਵੇਂ ਉਹ ਠੀਕ ਹੋ ਰਹੀ ਹੈ, ਪਰ ਅਜੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹ ਕੋਰੋਨਾ ਦੇ ਨਾਲ-ਨਾਲ ਨਿਮੋਨੀਆ ਤੋਂ ਵੀ ਪੀੜਤ ਹਨ। ਇਸ ਲਈ ਹੁਣ ਉਨ੍ਹਾਂ ਨੂੰ 10-12 ਦਿਨਾਂ ਲਈ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network