ਦੂਜੀ ਬੇਟੀ ਦੇ ਜਨਮ ਤੋਂ ਬਾਅਦ ਇਸ ਵਜ੍ਹਾ ਕਰਕੇ ਰੋਣ ਲੱਗ ਗਈ ਸੀ ਈਸ਼ਾ ਦਿਓਲ, ਮਾਂ ਸਮਝ ਗਈ ਸੀ ਦਿਲ ਦੀ ਗੱਲ

Written by  Rupinder Kaler   |  March 05th 2020 10:56 AM  |  Updated: March 05th 2020 10:56 AM

ਦੂਜੀ ਬੇਟੀ ਦੇ ਜਨਮ ਤੋਂ ਬਾਅਦ ਇਸ ਵਜ੍ਹਾ ਕਰਕੇ ਰੋਣ ਲੱਗ ਗਈ ਸੀ ਈਸ਼ਾ ਦਿਓਲ, ਮਾਂ ਸਮਝ ਗਈ ਸੀ ਦਿਲ ਦੀ ਗੱਲ

ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਏਨੀਂ ਦਿਨੀ ਫ਼ਿਲਮੀ ਦੁਨੀਆ ਤੋਂ ਕਾਫੀ ਦੂਰ ਹੈ ਪਰ ਉਹ ਆਪਣੇ ਪਰਿਵਾਰਕ ਜੀਵਨ ਨੂੰ ਖੂਬ ਇਨਜੁਆਏ ਕਰ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਈਸ਼ਾ ਨੇ ਬੀਤੇ 10 ਜੂਨ ਨੂੰ ਆਪਣੇ ਦੂਸਰੇ ਬੱਚੇ ਨੂੰ ਜਨਮ ਦਿੱਤਾ ਸੀ । ਫ਼ਿਲਮਾਂ ਤੋਂ ਬਾਅਦ ਈਸ਼ਾ ਕਿਤਾਬਾਂ ਲਿਖਦੀ ਹੈ । ਹਾਲ ਹੀ ਵਿੱਚ ਉਸ ਦੀ ਇੱਕ ਕਿਤਾਬ ‘ਅੰਮਾ ਮੀਆ’ ਦੇ ਨਾਂਅ ਨਾਲ ਲਾਂਚ ਹੋਈ ਹੈ ।

https://www.instagram.com/p/B8iTJxsHWA2/

ਪਹਿਲੀ ਬੇਟੀ ਦੇ ਜਨਮ ਤੋਂ ਬਾਅਦ ਜਦੋਂ ਈਸ਼ਾ ਨੇ ਆਪਣੀ ਦੂਸਰੀ ਬੇਟੀ ਨੂੰ ਜਨਮ ਦਿੱਤਾ ਤਾਂ ਉਹ ਇੱਕ ਅਜਿਹੀ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ, ਜਿਸ ਦੀ ਵਜ੍ਹਾ ਕਰਕੇ ਉਹ ਭਰੀ ਸਭਾ ਵਿੱਚ ਰੋਣ ਲੱਗ ਗਈ ਸੀ । ਇਸ ਬਾਰੇ ਹਾਲ ਹੀ ਵਿੱਚ ਈਸ਼ਾ ਨੇ ਇੱਕ ਚੈਟ ਸ਼ੋਅ ਵਿੱਚ ਖੁਲਾਸਾ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਬਿਮਾਰੀ ਹਾਰਮੋਨ ਦੇ ਉਤਰਾਅ ਚੜਾਅ ਕਰਕੇ ਹੁੰਦੀ ਹੈ ।

https://www.instagram.com/p/B83GulIH0fr/

ਲੋਕ ਇਸ ਨੂੰ ਪੋਸਟਪਾਰਟਮ ਡਿਪਰੈਸ਼ਨ ਕਹਿੰਦੇ ਹਨ । ਇਸ ਬਿਮਾਰੀ ਵਿੱਚ ਇਨਸਾਨ ਦਾ ਮੂਡ ਵਾਰ ਵਾਰ ਬਦਲਣ ਲੱਗ ਜਾਂਦਾ ਹੈ । ਈਸ਼ਾ ਇਸੇ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ । ਇਸ ਬਿਮਾਰੀ ਦਾ ਈਸ਼ਾ ਨੂੰ ਵੀ ਪਤਾ ਨਹੀਂ ਸੀ ਜਦੋਂ ਉਹਨਾਂ ਦੀ ਮਾਂ ਹੇਮਾ ਮਾਲਿਨੀ ਨੇ ਈਸ਼ਾ ਨੂੰ ਨੋਟਿਸ ਕੀਤਾ ਤਾਂ ਉਹਨਾਂ ਨੇ ਈਸ਼ਾ ਨੂੰ ਆਪਣਾ ਬਲੱਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ । ਈਸ਼ਾ ਨੇ ਦੱਸਿਆ ਕਿ ਉਹਨਾਂ ਨੇ ਮਾਂ ਦੀ ਸਲਾਹ ਮੰਨੀ ਤੇ ਉਹ ਇੱਕ ਮਹੀਨੇ ਵਿੱਚ ਠੀਕ ਹੋ ਗਈ ।

https://www.instagram.com/p/B9JHk1iHJv7/

https://www.instagram.com/p/B8f611hHRmD/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network