
ਸ਼ਹਿਨਾਜ਼ ਗਿੱਲ (Shehnaaz Gill) ਦੇ ਪ੍ਰਸ਼ੰਸਕ ਉਨ੍ਹਾਂ ਨੂੰ ਲੈ ਕੇ ਅਕਸਰ ਭਾਵੁਕ ਹੋ ਜਾਂਦੇ ਹਨ । ਹੁਣ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਦੀ ਇੱਕ ਪ੍ਰਸ਼ੰਸਕ ਉਸ ਨੂੰ ਮਿਲ ਕੇ ਭਾਵੁਕ ਹੁੰਦੀ ਹੋਈ ਨਜ਼ਰ ਆਈ ਹੈ ।ਸ਼ਹਿਨਾਜ਼ ਗਿੱਲ ਇਸ ਵੀਡੀਓ ‘ਚ ਉਸ ਨੂੰ ਬਹੁਤ ਹੀ ਪਿਆਰ ਦੇ ਨਾਲ ਮਿਲਦੀ ਹੈ ਅਤੇ ਰਾਤ ਦਾ ਸਮਾਂ ਹੋਣ ਦੇ ਕਾਰਨ ਉਸ ਨੂੰ ਘਰ ਜਾਣ ਦੇ ਲਈ ਕਹਿੰਦੀ ਹੈ।

ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਸ਼ਹਿਨਾਜ਼ ਗਿੱਲ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ । ਉਹ ਜਲਦ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।

ਹੋਰ ਪੜ੍ਹੋ : ਅਦਾਕਾਰਾ ਦਿਵਿਆ ਦੱਤਾ ਚੰਡੀਗੜ੍ਹ ‘ਚ ਗੋਲਗੱਪੇ ਖਾਂਦੀ ਆਈ ਨਜ਼ਰ, ਕਿਹਾ ‘ਛੁਪ ਕੇ ਗੋਲ ਗੱਪੇ ਖਾਣ ਦਾ ਹੈ ਆਪਣਾ ਹੀ ਮਜ਼ਾ’
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਪੰਜਾਬੀ ਇੰਡਸਟਰੀ ‘ਚ ਸਰਗਰਮ ਸੀ । ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਗਿੱਲ ਨੇ ਕਈ ਗੀਤਾਂ ‘ਚ ਕੰਮ ਕੀਤਾ ਹੈ । ਪਰ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ।
ਬਿੱਗ ਬੌਸ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਇਹ ਜੋੜੀ ਸਿਧਨਾਜ਼ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ । ਦੋਵਾਂ ਨੇ ਇੱਕਠਿਆਂ ਕਈ ਪ੍ਰੋਜੈਕਟਸ ‘ਚ ਕੰਮ ਵੀ ਕੀਤਾ ਸੀ ।
View this post on Instagram