ਕਿਵੇਂ ਵਧਾਈਏ ਅੱਖਾਂ ਦੀ ਖੂਬਸੂਰਤੀ, ਜਾਣੋ ਕੁਝ ਟਿਪਸ

written by Shaminder | November 09, 2020

ਅੱਖਾਂ ਨਾਲ ਇਹ ਜਹਾਨ ਹੈ ਅਤੇ ਇਹ ਅੱਖਾਂ ਹੀ ਹਨ ਜਿਨਾਂ ਨਾਲ ਅਸੀਂ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਨੂੰ ਵੇਖਦੇ ਹਾਂ । ਅੱਖਾਂ ਸ਼ਰੀਰ ਦਾ ਬਹੁਤ ਹੀ ਮੱਹਤਵਪੂਰਨ ਅੰਗ ਹਨ । ਅੱਜ ਅਸੀਂ ਅੱਖਾਂ ਨੂੰ ਖੂਬਸੂਰਤ ਦਿੱਖ ਦੇਣ ਲਈ ਕੁਝ ਟਿਪਸ ਦੱਸਾਂਗੇ। ਇਨਾਂ ਟਿਪਸ ਨੂੰ ਜਾਣ ਕੇ ਤੁਸੀਂ ਵੀ ਆਕ੍ਰਸ਼ਕ ਦਿਖ ਸਕਦੇ ਹੋ । ਪਰ ਅੱਖਾਂ ਦੇ ਮੇਕਅੱਪ ਦੇ ਨਾਲ ਨਾਲ ਅੱਖਾਂ ਦੀ ਸੁੱਰਖਿਆ ਨੂੰ ਲੈ ਕੇ ਸਚੇਤ ਹੋਣ ਦੀ ਜਰੂਰਤ ਹੈ ।

eyes-makeup

ਅੱਖਾਂ ਦਾ ਮੇਕਅੱਪ ਜੇ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਛੋਟੀਆਂ ਅੱਖਾਂ ਵੀ ਖੂਬਸੂਰਤ ਦਿਖ ਸਕਦੀਆਂ ਹਨ । ਆਓ ਤੁਹਾਨੂੰ ਦੱਸਦੇ ਹਾਂ ਅੱਖਾਂ ਨੂੰ ਖੂਬਸੂਰਤ ਦਿਖਾਉਣ ਲਈ ਕੁਝ ਟਿਪਸ ।

ਹੋਰ ਪੜ੍ਹੋ : ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਇਹ ਸ਼ਖਸ ਰੇਹੜੀ ਲਗਾ ਕੇ ਕਰ ਰਿਹਾ ਗੁਜ਼ਾਰਾ,ਕਈ ਲੋਕਾਂ ਲਈ ਬਣਿਆ ਮਿਸਾਲ

eyes

* ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਈਲਾਈਨਰ ਦੀ । ਇਹ ਅੱਖਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦਾ ਹੈ ਇਸ ਨੂੰ ਲਗਾਉਣ ਨਾਲ ਅੱਖਾਂ ਭਰੀਆਂ ਹੋਈਆਂ ਅਤੇ ਖੂਬਸੂਰਤ ਨਜ਼ਰ ਆਉਂਦੀਆਂ ਹਨ । ਪਰ ਇਸ ਨੂੰ ਲਗਾਉਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਗਲਤ ਤਰੀਕੇ ਨਾਲ ਆਈਲਾਈਨਰ ਲਗਾਉਣ ਨਾਲ ਜਿੱਥੇ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਸਕਦੀ ਹੈ ਉੱਥੇ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ ।

Eye-Makeup

 

ਇੱਕ ਖੋਜ ਮੁਤਾਬਕ ਜੇ ਲੈਸ਼ਲਾਈਨ ਦੀ ਰੇਖਾ ਦੇ ਕੋਲ ਈਲਾਈਨਰ ਲਗਾਇਆ ਜਾਵੇ ਤਾਂ ਇਹ ਨਜ਼ਰ ਨੂੰ ਧੁੰਦਲਾ ਕਰ ਸਕਦਾ ਹੈ । ਇਸ ਲਈ ਜੇ ਇਸ ਨੂੰ ਸਹੀ ਤਰੀਕੇ ਨਾਲ ਨਾ ਲਗਾਇਆ ਜਾਵੇ ਤਾਂ ਇਹ ਨੇਤਰ ਰੋਗ ਦਾ ਕਾਰਨ ਬਣ ਸਕਦਾ ਹੈ ਇਸ ਲਈ ਅੱਖਾਂ ਤੇ ਆਈਲਾਈਨਰ ਸਹੀ ਤਰੀਕੇ ਨਾਲ ਲਗਾਉਣਾ ਚਾਹੀਦਾ ਹੈ।

ਅੱਖਾਂ ਲਈ ਹਰ ਮੌਸਮ ਵਿੱਚ ਬੇਜ,ਗੋਲਡਨ ਅਤੇ ਲਾਈਲੈਕ ਸ਼ੇਡ ਵਧੀਆ ਹੁੰਦੇ ਹਨ । ਨਿਊਟਲ ਸ਼ੈਡੋ ਨੂੰ ਆਈਲਿਡ ਦੀ ਕ੍ਰੀਜ ਯਾਨੀ ਆਈਰਿਸ ਦੇ
ਉੱਪਰ ਲਗਾਓ ।ਜੇ ਇਸ ਵਿੱਚ ਕਲਰ ਜੋੜਨਾ ਚਾਹੁੰਦੇ ਹੋ ਤਾਂ ਵਨੀਲਾ ਜਾਂ ਲਾਈਟ ਕਲਰ ਨਾਲ ਇੱਕ ਸਟਰੋਕ ਦਿਓ ਤੇ ਫਿਰ ਵਧੀਆ ਤਰੀਕੇ ਨਾਲ
ਬਲੇਂਡ ਕਰੋ ।

* ਦੋਬਾਰਾ ਲਿਡ ਤੇ ਲਾਈਟ ਕਲਰ ਨਾਲ ਸਟਰੋਕ ਦਿਓ । ਫਿਰ ਥੋੜਾ ਗੂੜਾ ਰੰਗ ਕ੍ਰੀਜ ਤੇ ਲਗਾਓ ਅਪਰ ਅਤੇ ਲੋਅਰ ਲੈਸ਼ ਲਾਈਨ ਤੇ ਵੀ ਗੂੜੇ ਰੰਗ ਨਾਲ ਕਵਰ ਕਰ ਦਿਓ ।

* ਬਰਾਊਨ ਆਈਲਾਈਨਰ ਅੱਖਾਂ ਦੇ ਅੰਦਰੂਨੀ ਕੋਨਿਆਂ ਤੋਂ ਥੋੜੀ ਦੂਰ ਤੋਂ ਸ਼ੁਰੂ ਕਰਦੇ ਹੋਏ ਬਾਹਰੀ ਕੋਨਿਆਂ ਤੋਂ ਥੋੜਾ ਬਾਹਰ ਤੱਕ ਲਗਾਓ ਤਾਂ ਕਿ ਅੱਖਾਂ ਵੱਡੀਆਂ ਲੱਗਣ ।ਡਿਫਾਈਨਿੰਗ ਮਸਕਾਰਾ ਲਗਾਉਣਾ ਨਾ ਭੁੱਲੋ ਇਸਦਾ ਡਬਲ ਕੋਟ ਲਗਾਓ ।ਆਈ ਪੈਨਸਿਲ ਸ਼ਾਰਪ ਕਰਨ ਤੋਂ ਪਹਿਲਾਂ ਫਰੀਜ਼ ਕਰ ਲਓ ਤਾਂ ਕਿ ਉਹ ਟੁੱਟੇ ਨਹੀਂ ।

* ਫੈਟ ਕੇਰਆਨ ਦਾ ਇਸਤੇਮਾਲ ਕਰੋ, ਜੋ ਕ੍ਰੀਮੀ ਪਾਊਡਰ ਟੈਕਸਚਰਜ਼ ਵਾਲੀ ਹੋਵੇ ਤਾਂ ਕਿ ਫੈਲਣ 'ਚ ਆਸਾਨੀ ਹੋਵੇ ।

You may also like