ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਦੇ 'ਆਊਟ' ਹੋਣ ਦੀਆਂ ਅਫਵਾਹਾਂ 'ਤੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

written by Pushp Raj | August 09, 2022

Shehnaaz Gill reacts to rumors: ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ ਵਿੱਚ ਛਾਈ ਹੋਈ ਹੈ। ਹਾਲ ਹੀ ਵਿੱਚ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਆਊਟ ਕਰ ਦਿੱਤਾ ਗਿਆ ਹੈ। ਹੁਣ ਇਸ ਮਾਮਲੇ ਉੱਤੇ ਚੁੱਪੀ ਤੋੜਦੇ ਹੋਏ ਸ਼ਹਿਨਾਜ਼ ਗਿੱਲ ਨੇ ਖ਼ੁਦ ਸੱਚਾਈ ਦੱਸੀ ਹੈ।

image from instagram

ਸ਼ਹਿਨਾਜ਼ ਨੂੰ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਕੀਤੇ ਜਾਣ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚਾਲੇ ਸ਼ਹਿਨਾਜ਼ ਨੇ ਇਸ ਮਾਮਲੇ 'ਤੇ ਚੁੱਪੀ ਤੋੜਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਇਸ ਪੋਸਟ 'ਚ ਅਦਾਕਾਰਾ ਨੇ ਦੱਸਿਆ ਹੈ ਕਿ ਇਹ ਸਾਰੀਆਂ ਖਬਰਾਂ ਮਹਿਜ਼ ਅਫਵਾਹ ਹਨ। ਉਸ ਨੇ ਲਿਖਿਆ, " “LOL! ਇਹ ਅਫਵਾਹਾਂ ਪਿਛਲੇ ਕੁਝ ਹਫ਼ਤਿਆਂ ਤੋਂ ਮੇਰੇ ਮਨੋਰੰਜਨ ਦੀ ਰੋਜ਼ਾਨਾ ਖੁਰਾਕ ਹਨ 🤣ਮੈਂ ਹੁਣ ਇੰਤਜ਼ਾਰ ਨਹੀਂ ਕਰ ਸਕਦੀ ਲੋਕਾਂ ਨੂੰ ਉਹ ਫ਼ਿਲਮ ਵੇਖਦੇ ਹੋਏ ਦੇਖਣ ਲਈ ਜਿਸ ਫ਼ਿਲਮ ਦਾ ਮੈਂ ਵੀ ਹਿੱਸਾ ਹਾਂ।❤️❤️ " ਸ਼ਹਿਨਾਜ਼ ਗਿੱਲ ਦੀ ਇਸ ਪੋਸਟ ਤੋਂ ਸਾਫ ਹੈ ਕਿ ਸ਼ਹਿਨਾਜ਼ ਗਿੱਲ ਆਪਣੀ ਆਉਣ ਵਾਲੀ ਫ਼ਿਲਮ 'ਚ ਸਲਮਾਨ ਖ਼ਾਨ ਨਾਲ ਨਜ਼ਰ ਆਉਣ ਵਾਲੀ ਹੈ।

image from instagram

ਫਿਲਹਾਲ ਸ਼ਹਿਨਾਜ਼ ਨੇ ਆਪਣੀ ਇਸ ਪੋਸਟ ਰਾਹੀਂ ਇਹ ਸਾਫ ਕਰ ਦਿੱਤਾ ਹੈ ਕਿ ਫ਼ਿਲਮ ਚੋਂ ਬਾਹਰ ਕੀਤੇ ਜਾਣ ਤੇ ਭਾਈਜਾਨ ਨੂੰ ਅਨਫਾਲੋ ਕਰਨ ਦੀਆਂ ਖ਼ਬਰਾਂ ਮਹਿਜ਼ ਇੱਕ ਅਫਵਾਹ ਹਨ। ਉਹ ਸ਼ੁਰੂਆਤ ਤੋਂ ਫ਼ਿਲਮ ਦਾ ਹਿੱਸਾ ਸੀ ਤੇ ਅੱਗੇ ਵੀ ਰਹੇਗੀ।

ਦੱਸ ਦਈਏ ਕਿ ਸ਼ਹਿਨਾਜ਼ ਨੇ ਇਸ ਫ਼ਿਲਮ ਦੇ ਕਈ ਸੀਨ ਵੀ ਸ਼ੂਟ ਕੀਤੇ ਸਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਸ਼ਹਿਨਾਜ਼ ਵੱਲੋਂ ਇਹ ਸੱਚਾਈ ਦੱਸਣ ਮਗਰੋਂ ਸ਼ਹਿਨਾਜ਼ ਤੇ ਸਿਡਨਾਜ਼ ਦੇ ਫੈਨਜ਼ ਬੇਹੱਦ ਖੁਸ਼ ਹਨ। ਫੈਨਜ਼ ਸ਼ਹਿਨਾਜ਼ ਤੇ ਸਲਮਾਨ ਖ਼ਾਨ ਇਨ੍ਹਾਂ ਦੋਹਾਂ ਇੱਕਠੇ ਆਨ ਸਕ੍ਰੀਨ ਵੇਖਣ ਲਈ ਉਤਸ਼ਾਹਿਤ ਹਨ।

image from instagram

ਹੋਰ ਪੜ੍ਹੋ: Shocking! ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਸਲਮਾਨ ਖ਼ਾਨ ਨੂੰ ਕੀਤਾ Unfollow, ਜਾਣੋ ਵਜ੍ਹਾ

ਸਲਮਾਨ ਖ਼ਾਨ ਦੀ ਇਸ ਫ਼ਿਲਮ 'ਚ ਸਾਊਥ ਅਦਾਕਾਰਾ ਪੂਜਾ ਹੇਜੜੇ ਮੁੱਖ ਭੂਮਿਕਾ 'ਚ ਹੋਵੇਗੀ। ਇਸ ਦੇ ਨਾਲ ਹੀ ਟੀਵੀ ਐਕਟਰ ਸਿਧਾਰਥ ਨਿਗਮ ਦਾ ਨਾਂਅ ਵੀ ਇਸ ਫਿਲਮ ਨਾਲ  ਜੁੜ  ਗਿਆ ਹੈ। ਸ਼ਹਿਨਾਜ਼ ਗਿੱਲ ਦੀ ਗੱਲ ਕਰੀਏ ਤਾਂ ਉਸ ਨੇ ਸਲਮਾਨ ਖ਼ਾਨ ਦੇ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ ਬੌਸ' ਤੋਂ ਸੁਰਖੀਆਂ ਬਟੋਰੀਆਂ ਸਨ।ਉਦੋਂ ਤੋਂ ਹੀ ਸ਼ਹਿਨਾਜ਼ ਗਿੱਲ ਨੇ ਆਪਣੇ ਚੁਲਬੁਲੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਇਹ ਫ਼ਿਲਮ ਇਸ ਸਾਲ ਦੇ ਆਖ਼ਰੀ ਮਹੀਨੇ 30 ਦਸੰਬਰ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Shehnaaz Gill (@shehnaazgill)

You may also like