ਇਸ ਵਜ੍ਹਾ ਕਰਕੇ ਸੰਜੇ ਦੱਤ ਦੀਆਂ ਭੈਣਾਂ ਨੇ ਸੰਜੇ ਨੂੰ ਐਸ਼ਵਰਿਆ ਰਾਏ ਤੋਂ ਦੂਰ ਰਹਿਣ ਦੀ ਦਿੱਤੀ ਸੀ ਚਿਤਾਵਨੀ

written by Rupinder Kaler | May 26, 2020 03:08pm

ਐਸ਼ਵਰਿਆ ਰਾਏ ਬਾਲੀਵੁੱਡ ਦੀਆਂ ਸਭ ਤੋਂ ਸਫ਼ਲ ਹੀਰੋਇਨਾਂ ਵਿੱਚੋਂ ਇੱਕ ਹੈ । ਉਹਨਾਂ ਦੀ ਖੂਬਸੂਰਤੀ ਦੇ ਚਰਚੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹੁੰਦੇ ਹਨ । ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਵਡੇ ਵੱਡੇ ਅਦਾਕਾਰ ਉਹਨਾਂ ਨਾਲ ਫ਼ਿਲਮਾਂ ਵਿੱਚ ਕੰਮ ਕਰਨ ਲਈ ਤਰਸਦੇ ਸਨ, ਇਹਨਾਂ ਵਿਚੋਂ ਇੱਕ ਸਨ ਸੰਜੇ ਦੱਤ । ਸੰਜੇ ਦੱਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਉਹਨਾਂ ਨੇ ਐਸ਼ਵਰਿਆ ਰਾਏ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਹ ਉਹਨਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਸਨ ।

https://www.instagram.com/p/B9dx21WnJrn/

ਸੰਜੇ ਨੇ ਦੱਸਿਆ ਕਿ ਉਹ ਕਿਸੇ ਨਾ ਕਿਸੇ ਬਹਾਨੇ ਐਸ਼ਵਰਿਆ ਨਾਲ ਜੁੜਨਾ ਚਾਹੁੰਦੇ ਸਨ ਪਰ ਉਹਨਾਂ ਦੀਆਂ ਭੈਣਾ ਨੇ ਉਸ ਨੂੰ ਚਿਤਾਵਨੀ ਦਿੱਤੀ ਤੇ ਐਸ਼ਵਰਿਆ ਤੋਂ ਦੂਰ ਰਹਿਣ ਲਈ ਕਿਹਾ । ਦਰਅਸਲ ਇਹ ਗੱਲ ਸਾਲ 1993 ਦੀ ਹੈ ਜਦੋਂ ਸੰਜੇ ਨੂੰ ਐਸ਼ਵਰਿਆ ਨਾਲ ਫੋਟੋ ਸ਼ੂਟ ਕਰਨ ਦਾ ਮੌਕਾ ਮਿਲਿਆ ਸੀ ।

ਇਸ ਦੌਰਾਨ ਸੰਜੇ ਅਸ਼ਵਰਿਆ ਨਾਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਸਨ, ਪਰ ਉਹਨਾਂ ਦੀਆਂ ਭੈਣਾਂ ਨੇ ਸੰਜੇ ਨੂੰ ਸਾਫ ਚਿਤਾਵਨੀ ਦੇ ਦਿੱਤੀ ਕਿ ਉਹ ਐਸ਼ਵਰਿਆ ਨੂੰ ਬਹਿਲਾਉਣ ਦੀ ਕੋਸ਼ਿਸ ਨਾ ਕਰੇ ਤੇ ਨਾ ਹੀ ਉਸ ਦਾ ਨੰਬਰ ਲਵੇ ਕਿਉਂਕਿ ਉਸ ਦੌਰਾਨ ਸੰਜੇ ਦੀ ਇਮੇਜ ਬਹੁਤ ਖਰਾਬ ਸੀ । ਸੰਜੇ ਦੀ ਖਰਾਬ ਛਵੀ ਬਾਰੇ ਉਹਨਾਂ ਦੀਆਂ ਭੈਣਾਂ ਨੂੰ ਵੀ ਪੂਰੀ ਜਾਣਕਾਰੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਨੇ ਸ਼ਬਦ ਫ਼ਿਲਮ ਵਿੱਚ ਐਸ਼ਵਰਿਆ ਨਾਲ ਕੰਮ ਕੀਤਾ ਸੀ ।

You may also like