ਅਦਾਕਾਰ ਹਿਮਾਂਸ਼ ਕੋਹਲੀ ਨੂੰ ਵੀ ਕੋਰੋਨਾ ਵਾਇਰਸ ਨੇ ਲਿਆ ਆਪਣੀ ਲਪੇਟ ਵਿੱਚ, ਅਦਾਕਾਰ ਨੇ ਪੋਸਟ ਪਾ ਕੇ ਦਿੱਤੀ ਜਾਣਕਾਰੀ

written by Rupinder Kaler | September 05, 2020

ਅਦਾਕਾਰ ਹਿਮਾਂਸ਼ ਕੋਹਲੀ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ ਦੇ ਮਾਪੇ ਵੀ ਕੋਰੋਨਾ ਪੌਜੇਟਿਵ ਪਾਏ ਗਏ ਸਨ। ਇਸ ਸਭ ਦੇ ਚਲਦੇ ਹਿਮਾਂਸ਼ ਨੇ ਆਪਣੇ ਆਪ ਦੇ ਕੋਰੋਨਾ ਵਾਇਰਸ ਪੌਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਹਿਮਾਂਸ਼ ਨੇ ਆਪਣੇ ਸਰੀਰ ਵਿੱਚ ਕੋਰੋਨਾ ਦੇ ਲੱਛਣ ਵਧਣ ਤੋਂ ਬਾਅਦ ਟੈਸਟ ਕਰਵਾਇਆ ਤਾਂ ਹਿਮਾਂਸ਼ ਕੋਰੋਨਾ ਪੌਜ਼ੇਟਿਵ ਪਾਇਆ ਗਿਆ। https://www.instagram.com/p/CEtpMmysn8C/ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਹਿਮਾਂਸ਼ ਨੇ ਕਿਹਾ, 'ਰੱਬ ਦੀ ਮੇਹਰ ਅਤੇ ਤੁਹਾਡੇ ਲੋਕਾਂ ਦੀਆਂ ਦੁਆਵਾਂ ਨਾਲ ਮੇਰਾ ਪਰਿਵਾਰ ਤੰਦਰੁਸਤੀ ਵੱਲ ਵਧ ਰਿਹਾ ਹੈ । ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੇ ਕੋਲ ਸਭ ਤੋਂ ਵਧੀਆ ਇਮਿਊਨਿਟੀ ਹੈ। ਮੇਰੇ ਨਾਲ ਕੁਝ ਨਹੀਂ ਹੋਵੇਗਾ, ਅਸੀਂ ਯੋਧੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਵਧੇਰੇ ਸਾਵਧਾਨੀ ਵਰਤਦੇ ਹਾਂ।'ਉਨ੍ਹਾਂ ਲਿਖਿਆ 'ਮਾਪਿਆਂ ਤੋਂ ਬਾਅਦ, ਮੈਨੂੰ ਆਪਣੇ ਅੰਦਰ ਕੋਰੋਨਾ ਦੇ ਲੱਛਣ ਮਹਿਸੂਸ ਹੋਏ। https://www.instagram.com/p/CEGxFwaA9IC/ ਜਿਸ ਤੋਂ ਬਾਅਦ ਮੇਰਾ ਕੋਰੋਨਾ ਟੈਸਟ ਹੋਇਆ, ਤੇ ਮੈਂ ਪੌਜ਼ੇਟਿਵ ਪਾਇਆ ਗਿਆ। ਮੈਂ ਬਿਲਕੁਲ ਡਰਿਆ ਨਹੀਂ, ਕਿਉਂਕਿ ਰਿਕਵਰੀ ਦੀ ਦਰ ਬਹੁਤ ਜ਼ਿਆਦਾ ਹੈ। ਪਰ ਮੈਂ ਇਸ ਵਾਇਰਸ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਂਦਾ। ਮੈਂ ਅਰਦਾਸ ਕਰਦਾ ਹਾਂ ਕਿ ਇਹ ਤੁਹਾਡੇ ਵਿੱਚੋਂ ਕਿਸੇ ਤੱਕ ਨਾ ਪਹੁੰਚੇ।ਆਪਣੀ ਪੋਸਟ 'ਚ ਹਿਮਾਂਸ਼ ਨੇ ਇਸ ਤੋਂ ਠੀਕ ਹੋਣ ਦੇ ਨੁਸਖੇ ਵੀ ਦੱਸੇ ਤੇ ਇਹ ਵੀ ਲਿਖਿਆ ਕਿ , "ਪੌਜ਼ੇਟਿਵ ਹੋਣ ਦੀ ਉਡੀਕ ਨਾ ਕਰੋ, ਸਾਵਧਾਨੀ ਵਰਤਣਾ ਸ਼ੁਰੂ ਕਰੋ।" https://www.instagram.com/p/CCAcVtuAoO6/

0 Comments
0

You may also like