ਅੱਜ ਹੈ ਹਿਮਾਂਸ਼ੀ ਖੁਰਾਣਾ ਦਾ ਜਨਮ ਦਿਨ, ਇਸ ਬੰਦੇ ਦੇ ਕਹਿਣ ਤੇ ਮਾਡਲਿੰਗ ਦੇ ਖੇਤਰ ਵਿੱਚ ਬਣਾਇਆ ਕਰੀਅਰ

Written by  Rupinder Kaler   |  November 27th 2019 04:12 PM  |  Updated: November 27th 2019 04:13 PM

ਅੱਜ ਹੈ ਹਿਮਾਂਸ਼ੀ ਖੁਰਾਣਾ ਦਾ ਜਨਮ ਦਿਨ, ਇਸ ਬੰਦੇ ਦੇ ਕਹਿਣ ਤੇ ਮਾਡਲਿੰਗ ਦੇ ਖੇਤਰ ਵਿੱਚ ਬਣਾਇਆ ਕਰੀਅਰ

ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮ ਦਿਨ ਹੈ । 27 ਨਵੰਬਰ 1991 ਵਿੱਚ ਜਨਮੀ ਹਿਮਾਂਸ਼ੀ 27 ਸਾਲ ਦੀ ਹੋ ਗਈ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ ਦੱਸਾਂਗੇ । ਹਿਮਾਂਸ਼ੀ ਮੂਲ ਰੂਪ ਵਿੱਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ । ਉਹ ਹੁਣ ਤੱਕ ਕਈ ਗਾਣਿਆਂ ਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ । ਪਰ ਉਹਨਾਂ ਨੂੰ ਅਸਲ ਪਹਿਚਾਣ ‘ਸਾਡਾ ਹੱਕ’ ਫ਼ਿਲਮ ਤੋਂ ਮਿਲੀ ਸੀ ।

https://www.instagram.com/p/B5VsG1oggNC/

ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਦੀ ਮਾਂ ਦਾ ਰਿਹਾ ਹੈ । ਉਹ ਅਕਸਰ ਆਪਣੀ ਮਾਂ ਸੁਨੀਤ ਕੌਰ ਦਾ ਜਿਕਰ ਕਰਦੀ ਹੈ । ਹਿਮਾਂਸ਼ੀ ਦੇ ਦੋ ਛੋਟੇ ਭਰਾ ਹਨ । ਹਿਤੇਸ਼ ਖੁਰਾਣਾ ਤੇ ਅਪਰਮ ਦੀਪ । ਦੋਵੇਂ ਭਰਾ ਹਿਮਾਂਸ਼ੀ ਨਾਲ ਬਹੁਤ ਪਿਆਰ ਕਰਦੇ ਹਨ । ਹਿਮਾਂਸ਼ੀ ਦੇ ਪਿਤਾ ਦਾ ਨਾਂਅ ਕੁਲਦੀਪ ਖੁਰਾਣਾ ਹੈ ।

https://www.instagram.com/p/B2_R-cEgKMV/

ਹਿਮਾਂਸ਼ੀ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀਸੀਐੱਮ ਸਕੂਲ ਤੋਂ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ ਸੀ । ਹਿਮਾਂਸ਼ੀ ਜਦੋਂ 11ਵੀਂ ਕਲਾਸ ਵਿੱਚ ਸੀ ਤਾਂ ਉਦੋਂ ਉਹਨਾਂ ਨੂੰ ਕਿਸੇ ਰਿਸ਼ਤੇਦਾਨ ਨੇ ਕਿਹਾ ਸੀ ਕਿ ਉਹ ਮਾਡਲਿੰਗ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਏ । ਜਿਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ।

https://www.instagram.com/p/B2mIJCfA3Cn/

2009 ਵਿੱਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ । 2010 ਵਿੱਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੈਤੂ ਰਹੀ । ਇਸ ਤੋਂ ਬਾਅਦ ਕਰੀਅਰ ਬਨਾਉਣ ਲਈ ਹਿਮਾਂਸੀ ਦਿੱਲੀ ਆ ਗਈ, ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ ਵਿੱਚ ਚੰਗਾ ਨਾਂਅ ਹੈ ।

https://www.instagram.com/p/B2UHXYoAjca/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network