ਹਿਮਾਂਸ਼ੀ ਖੁਰਾਣਾ ‘ਡਿਸਟੈਂਸ’ ਗੀਤ ਨਾਲ ਪਾ ਰਹੇ ਨੇ ਧੱਕ, ਸਰੋਤਿਆਂ ਨੂੰ ਪਸੰਦ ਆ ਰਿਹਾ ਹਿਮਾਂਸ਼ੀ ਦਾ ਅੰਦਾਜ਼

Written by  Shaminder   |  July 20th 2020 11:44 AM  |  Updated: July 20th 2020 11:44 AM

ਹਿਮਾਂਸ਼ੀ ਖੁਰਾਣਾ ‘ਡਿਸਟੈਂਸ’ ਗੀਤ ਨਾਲ ਪਾ ਰਹੇ ਨੇ ਧੱਕ, ਸਰੋਤਿਆਂ ਨੂੰ ਪਸੰਦ ਆ ਰਿਹਾ ਹਿਮਾਂਸ਼ੀ ਦਾ ਅੰਦਾਜ਼

ਹਿਮਾਂਸ਼ੀ ਖੁਰਾਣਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਹਨ । ਹੁਣ ਉਹ ‘ਡਿਸਟੈਂਸ’ ਟਾਈਟਲ ਦੇ ਹੇਠ ਨਵਾਂ ਗੀਤ ਲੈ ਕੇ ਆਏ ਹਨ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਵੀਡੀਓ ਰੌਬੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਮੁਟਿਆਰ ਦੀ ਗੱਲ ਕੀਤੀ ਹੈ , ਜੋ ਕਿ ਇੱਕ ਗੱਭਰੂ ਨੂੁੰ ਬਹੁਤ ਪਸੰਦ ਕਰਦੀ ਹੈ ।

https://www.instagram.com/p/CC2cqjiBUmd/

ਪਰ ਗੱਭਰੂ ਇਸ ਮੁਟਿਆਰ ਨੂੰ ਅਣਗੌਲਿਆ ਕਰਦਾ ਹੈ ਅਤੇ ਮੁਟਿਆਰ ਗੱਭਰੂ ਨੂੰ ਆਪਣੇ ਹੀ ਅੰਦਾਜ਼ ‘ਚ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਉਸ ਨੂੰ ਜ਼ਿਆਦਾ ਰਵਾਇਆ ਨਾ ਕਰੇ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਗਾਇਕਾਂ ਨੇ ਬਤੌਰ ਮਾਡਲ ਕੰਮ ਕਰ ਚੁੱਕੇ ਨੇ ।

https://www.instagram.com/p/CCvgLWFh_w0/

ਇਸ ਦੇ ਨਾਲ ਹੀ ਕਈ ਗੀਤ ਉਹ ਆਪਣੀ ਆਵਾਜ਼ ‘ਚ ਕੱਢ ਚੁੱਕੇ ਨੇ । ਹਿਮਾਂਸ਼ੀ ਖੁਰਾਣਾ ੳਸ ਵੇਲੇ ਸੁਰਖੀਆਂ ‘ਚ ਆਏ ਸਨ, ਜਦੋਂ ਉਨ੍ਹਾਂ ਦਾ ਵਿਵਾਦ ਸ਼ਹਿਨਾਜ਼ ਗਿੱਲ ਦੇ ਨਾਲ ਹੋਇਆ ਸੀ । ਜਿਸ ਤੋਂ ਬਾਅਦ ਇਹ ਦੋਵੇਂ ਇੱਕ ਰਿਆਲਟੀ ਸ਼ੋਅ ‘ਚ ਇੱਕਠੀਆਂ ਨਜ਼ਰ ਆਈਆਂ ਸਨ ਅਤੇ ਦੋਵਾਂ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network