ਹਿਮਾਂਸ਼ੀ ਖੁਰਾਣਾ ਨੇ ਆਸਿਮ ਰਿਆਜ਼ ਨੂੰ ਮਿਲਵਾਇਆ ਆਪਣੀ ਮਾਂ ਨਾਲ, ਵਿਆਹ ਲਈ ਕੀਤਾ ਸੀ ਪਰਪੋਜ …!

written by Rupinder Kaler | March 12, 2020

ਆਸ਼ਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਨੂੰ ਇੱਕ ਰਿਆਲਟੀ ਸ਼ੋਅ ਵਿੱਚ ਪਿਆਰ ਦਾ ਇਜ਼ਹਾਰ ਕੀਤਾ ਸੀ । ਇਸ ਤੋਂ ਬਾਅਦ ਦੋਹਾਂ ਦਾ ਰਿਸ਼ਤਾ ਸੁਰਖੀਆਂ ਵਿੱਚ ਹੈ । ਪਰ ਹੁਣ ਆਸਿਮ ਤੇ ਹਿਮਾਂਸ਼ੀ ਕਿਸੇ ਖ਼ਾਸ ਵਜ੍ਹਾ ਕਰਕੇ ਸੁਰਖੀਆਂ ਵਿੱਚ ਹੈ । ਦਰਅਸਲ ਹਿਮਾਂਸ਼ੀ ਨੇ ਆਸਿਮ ਨੂੰ ਆਪਣੀ ਮਾਂ ਨਾਲ ਮਿਲਵਾਇਆ ਹੈ । ਆਸਿਮ ਨੂੰ ਮਾਂ ਨਾਲ ਮਿਲਵਾਉਣ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ । ਇਸ ਤਸਵੀਰ ਨੂੰ ਖੁਦ ਹਿਮਾਂਸ਼ੀ ਨੇ ਆਪਣੇ ਟਵਿੱਟਰ ਤੋਂ ਸ਼ੇਅਰ ਕੀਤਾ ਹੈ । https://www.instagram.com/p/B9hETffhC3H/ ਇਸ ਤਸਵੀਰ ਵਿੱਚ ਹਿਮਾਂਸ਼ੀ ਸੈਲਫੀ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਹਿਮਾਂਸ਼ੀ ਦੀ ਮਾਂ ਤੇ ਆਸਿਮ ਵਿਚਕਾਰ ਬੈਠੇ ਹੋਏ ਹਨ । ਇਸ ਤਸਵੀਰ ਨੂੰ ਹਿਮਾਂਸ਼ੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਲਿਖਿਆ ਹੈ ‘ਤੂੰ ਕੱਲਾ ਹੀ ਸੋਹਣਾ ਨਹੀਂ …ਮੇਰੀ ਮੰਮੀ ਵੀ ਸੋਹਣੀ ਆ’ । ਤਸਵੀਰ ਵਿੱਚ ਤਿੰਨੇ ਹੱਸਦੇ ਹੋਏ ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । https://twitter.com/realhimanshi/status/1237662345242927104 ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਜੋੜੀ ਆਪਣੇ ਕੰਮ ਕਰਕੇ ਵੀ ਸੁਰਖੀਆਂ ਵਿੱਚ ਹੈ । ਹਾਲ ਹੀ ਵਿੱਚ ਆਸਿਮ ਦੀ ਮਿਊਜ਼ਿਕ ਵੀਡੀਓ ਰਿਲੀਜ਼ ਹੋਈ ਹੈ । ਇਸ ਤੋਂ ਇਲਾਵਾ ਆਸਿਮ ਰੈਪਰ ਬੋਹੇਮੀਆ ਨਾਲ ਵੀ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਇਹ ਜੋੜੀ ਇੱਕਠੇ ਵੀ ਇੱਕ ਮਿਊਜ਼ਿਕ ਵੀਡੀਓ ਕਰ ਰਹੇ ਹਨ । https://www.instagram.com/p/B9nvro0gpvD/

0 Comments
0

You may also like