ਹਿਮਾਂਸ਼ੀ ਖੁਰਾਣਾ ਦਾ ਠੰਡ ਦੇ ਨਾਲ ਹੋਇਆ ਬੁਰਾ ਹਾਲ, ਇਸ ਤਰ੍ਹਾਂ ਸ਼ੂਟ ਦੌਰਾਨ ਖੁਦ ਨੂੰ ਠੰਢ ਤੋਂ ਬਚਾਉਂਦੀ ਆਈ ਨਜ਼ਰ

written by Shaminder | December 21, 2022 03:44pm

ਉੱਤਰ ਭਾਰਤ ‘ਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਪੈ ਰਹੀ ਹੈ । ਅਜਿਹੇ ‘ਚ ਹਰ ਕੋਈ ਇਸ ਠੰਢ ਤੋਂ ਪਰੇਸ਼ਾਨ ਹੈ । ਇਸ ਦੇ ਨਾਲ ਹੀ ਫ਼ਿਲਮੀ ਸਿਤਾਰੇ ਵੀ ਇਸ ਠੰਢ ਕਾਰਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਹਿਮਾਂਸ਼ੀ ਖੁਰਾਣਾ (Himanshi Khurana) ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਨੇ ਕੱਪੜਿਆਂ ਦੇ ਨਾਲ ਖੁਦ ਨੂੰ ਢੱਕਿਆ ਹੋਇਆ ਹੈ ।

himanshi khurana

ਹੋਰ ਪੜ੍ਹੋ : ਅਦਾਕਾਰ ਸਰਦਾਰ ਸੋਹੀ ਦੀ ਛੋਟੀ ਭੈਣ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

ਇੱਥੋਂ ਤੱਕ ਕਿ ਆਪਣਾ ਮੂੰਹ ਵੀ ਲੁਕੋਇਆ ਹੋਇਆ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਜਦੋਂ ਸੁਪਰ ਕੋਲਡ ਹੋਵੇ ਅਤੇ ਸ਼ੂਟ ਵੀ ਕਰਨਾ ਹੈ’। ਹਿਮਾਂਸ਼ੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।

himanshi khurana new pics image source: Instagram

ਹੋਰ ਪੜ੍ਹੋ : ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਸਬੀਰ ਜੱਸੀ ਨੇ ਗਾਇਆ ਧਾਰਮਿਕ ਗੀਤ

ਇੱਕ ਨੇ ਲਿਖਿਆ ‘ਲੱਗਦਾ ਹੈ ਸਾਰੀ ਦੁਨੀਆ ਦੇ ਨਾਲੋਂ ਤੁਹਾਨੂੰ ਹੀ ਜ਼ਿਆਦਾ ਠੰਢ ਲੱਗ ਰਹੀ ਹੈ । ਇੱਕ ਹੋਰ ਨੇ ਲਿਖਿਆ ਕਿ ‘ਅਰੇ ਯੇ ਕਯਾ ਕਰ ਰਹੀ ਹੋ’ । ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।

Himanshi Khurana - image From Himanshi Khurana song

ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਮਾਡਲ ਹੁਣ ਤੱਕ ਉਹ ਕਈ ਗੀਤਾਂ ‘ਚ ਕੰਮ ਕਰ ਚੁੱਕੀ ਹੈ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ । ਹਿਮਾਂਸ਼ੀ ਖੁਰਾਣਾ ਨੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢੇ ਹਨ।

You may also like