26 ਸਕਿੰਟ ਦੇ ਜਿਸ ਗਾਣੇ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦਾ ਸੀ ਤੂਫ਼ਾਨ, ਆ ਰਿਹਾ ਹੈ ਪੂਰਾ ਗੀਤ

Written by  Aaseen Khan   |  June 01st 2019 02:52 PM  |  Updated: June 01st 2019 04:01 PM

26 ਸਕਿੰਟ ਦੇ ਜਿਸ ਗਾਣੇ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦਾ ਸੀ ਤੂਫ਼ਾਨ, ਆ ਰਿਹਾ ਹੈ ਪੂਰਾ ਗੀਤ

ਜਿਸ 26 ਸਕਿੰਟ ਦੇ ਜਿਸ ਗਾਣੇ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦਾ ਸੀ ਤੂਫ਼ਾਨ, ਆ ਰਿਹਾ ਹੈ ਪੂਰਾ ਗੀਤ : ਵਾਇਸ ਆਫ਼ ਪੰਜਾਬ ਸੀਜ਼ਨ 7 ਦੇ ਮੰਚ ਤੋਂ ਪਹਿਚਾਣ ਬਣਾਉਣ ਵਾਲੇ ਹਿੰਮਤ ਸੰਧੂ ਜਿੰਨ੍ਹਾਂ ਦੇ ਗਾਣਿਆਂ ਨੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਪੰਜਾਬੀ ਫ਼ਿਲਮਾਂ 'ਚ ਗਾਏ ਗਾਣੇ ਅਤੇ ਆਪਣੇ ਸੋਲੋ ਗੀਤਾਂ ਨਾਲ ਹਿੰਮਤ ਸੰਧੂ ਨੇ ਵਾਇਸ ਆਫ਼ ਪੰਜਾਬ ਤੋਂ ਮਿਲੀ ਪ੍ਰਸਿੱਧੀ ਨੂੰ ਕਾਇਮ ਰੱਖਿਆ ਹੈ। ਉਹਨਾਂ ਦਾ ਇੱਕ ਹੋਰ ਗੀਤ ਜਿਸ ਦੀ 26 ਸਕਿੰਟ ਦੀ ਆਡੀਓ ਕਲਿੱਪ ਸਾਹਮਣੇ ਆਈ ਸੀ ਨੇ ਬਹੁਤ ਚਰਚਾ ਖੱਟੀ। ਹਰ ਕੋਈ ਬੁਰਜ ਖਲੀਫਾ ਨਾਮ ਦੇ ਉਸ ਪੂਰੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

 

View this post on Instagram

 

Coming soon #himmatsandhu

A post shared by preet singh (@punjabi.song.videos) on

ਪਰ ਹੁਣ ਹਿੰਮਤ ਸੰਧੂ ਆਪਣਾ ਇਹ ਗੀਤ ਬਹੁਤ ਜਲਦ ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ। ਟਿਕ ਟੋਕ ਸ਼ੋਸ਼ਲ ਮੀਡੀਆ ਐਪ 'ਤੇ ਉਹਨਾਂ ਦੇ ਇਸ ਗੀਤ 'ਤੇ ਲੱਖਾਂ ਹੀ ਵੀਡੀਓਜ਼ ਬਣ ਚੁੱਕੀਆਂ ਹਨ। ਹਿੰਮਤ ਸੰਧੂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ "And Guyz Aa Reha Thoda Surprise

#BurjKhalifa 26 sec De Audio Ne AnneWaah Haner Thaal Rakhya C Pura Gana Aarya Very Very Soon"

ਹੋਰ ਵੇਖੋ : ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ

ਹਿੰਮਤ ਸੰਧੂ ਵੱਲੋਂ ਗਾਏ ਸਾਬ੍ਹ, ਧੋਖਾ, ਅਣਖਾਂ, ਬਲੈਕੀਆ ਫ਼ਿਲਮ ਦਾ ਟਾਈਟਲ ਟਰੈਕ ਆਦਿ ਵਰਗੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਦੇਖਣਾ ਹੋਵੇਗਾ ਹੁਣ ਬੁਰਜ ਖਲੀਫਾ ਨਾਮ ਦਾ ਇਹ ਪੂਰਾ ਗੀਤ ਪ੍ਰਸ਼ੰਸਕਾਂ ਨੂੰ ਕਿੰਨ੍ਹਾਂ ਕੁ ਪਸੰਦ ਆਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network