
ਬਰੈਡ ਪਿੱਟ (Brad Pitt) ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਪਰ ਹੁਣ ਲੱਗਦਾ ਹੈ ਕਿ ਉਹ ਜਲਦ ਹੀ ਸੰਨਿਆਸ ਲੈਣ ਜਾ ਰਹੇ ਹਨ । ਇਸ ਬਾਰੇ ਕਈ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਆਸਕਰ ਅਵਾਰਡ ਜਿੱਤਣ ਵਾਲੇ ਇਸ ਅਦਾਕਾਰ ਨੇ ਹਾਲ ਹੀ ਵਿੱਚ ਹੀ ਇੱਕ ਇੰਟਰਵਿਊ ਦਿੱਤਾ ਸੀ ਜਿਸ ‘ਚ ਉਸ ਨੇ ਮੰਨਿਆ ਹੈ ਕਿ ਉਹ ਆਪਣੇ ਆਉਣ ਵਾਲੇ ਟਾਈਮ ਬਾਰੇ ਸੋਚ ਰਿਹਾ ਹੈ ।

ਹੋਰ ਪੜ੍ਹੋ : ਕੀ ਸਿੱਧੂ ਮੂਸੇਵਾਲਾ ਨੂੰ ਮਿਲੀ ਹਾਲੀਵੁੱਡ ਵਾਕ ਆਫ਼ ਫੇਮ ‘ਚ ਜਗ੍ਹਾ? ਜਾਣੋ ਪੂਰਾ ਸੱਚ
ਉਸ ਲਈ ਅੱਗੇ ਕੀ ਹੈ, ਖਾਸ ਤੌਰ 'ਤੇ, 'ਵਨਸ ਅਪੌਨ ਏ ਟਾਈਮ ਇਨ ਹਾਲੀਵੁੱਡ' ਸਟਾਰ ਆਪਣੇ ਕੈਰੀਅਰ ਦੇ ਅੰਤਮ ਪੜਾਅ 'ਤੇ ਜਾਣ ਲਈ ਕਿਸ ਰਾਹ ਨੂੰ ਲੈ ਕੇ ਜਾਣਾ ਚਾਹੁੰਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਆਖਰੀ ਪੜਾਅ ‘ਤੇ ਸਮਝਦੇ ਹਨ । ਇਹ ਆਖਰੀ ਸਮੈਸਟਰ ਜਾਂ ਤਿਮਾਹੀ ਹੋ ਸਕਦਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਨਿਊ ਜਰਸੀ ‘ਚ ਰੈਪਰ ਲਿਲ ਟੀਜੇ ਨੂੰ ਮਾਰੀਆਂ ਗਈਆਂ ਗੋਲੀਆਂ, ਪ੍ਰਸ਼ੰਸਕ ਕਰ ਰਹੇ ਸਲਾਮਤੀ ਦੀ ਦੁਆ
58 ਸਾਲ ਦੇ ਅਦਾਕਾਰ ਬ੍ਰੈੱਡ ਪਿੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਉਨ੍ਹਾਂ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ । ਉਸ ਨੇ ‘ਫਾਈਟ ਕਲੱਬ’ , ‘ਟਰੋਏ’ , ‘ਮਿਸਟਰ ਐਂਡ ਮਿਸਿਜ਼ ਸਮਿਥ’ ਵਰਗੀਆਂ ਅਹਿਮ ਭੂਮਿਕਾਵਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ ।
2019 ‘ਚ ਉਸ ਨੇ ਸਰਵੋਤਮ ਸਹਾਇਕ ਅਦਾਕਾਰ ਦੇ ਤੌਰ ‘ਤੇ ਅਕੈਡਮੀ ਅਵਾਰਡ ਵੀ ਮਿਲ ਜਿੱਤ ਚੁੱਕੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਬਰੈਡ ਪਿੱਟ ਸੱਚਮੁੱਚ ਸੰਨਿਆਸ ਲੈਣ ਜਾ ਰਹੇ ਹਨ ਜਾਂ ਫਿਰ ਇਹ ਮਹਿਜ਼ ਅਫਵਾਹਾਂ ਹਨ ।
View this post on Instagram