ਸ਼ਾਲਿਨੀ ਤਲਵਾਰ ਦੇ ਇਲਜ਼ਾਮਾਂ ਤੋਂ ਬਾਅਦ ਹਨੀ ਸਿੰਘ ਨੇ ਦਿੱਤਾ ਵੱਡਾ ਬਿਆਨ, ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸ਼ਾਲਿਨੀ ਦੇ ਖੋਲੇ ਕਈ ਭੇਦ

written by Rupinder Kaler | August 07, 2021

ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦਾ ਮਾਮਲਾ ਲਗਾਤਾਰ ਵਿਗੜਦਾ ਜਾ ਰਿਹਾ ਹੈ ।ਸ਼ਾਲਿਨੀ ਨੇ ਹਨੀ ਸਿਘ ਤੇ ਉਨ੍ਹਾਂ ਦੇ ਪਰਿਵਾਰ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ । ਸ਼ਾਲਿਨੀ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਹਨੀ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਤੋਂ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਸ਼ਾਲਿਨੀ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ ।ਹਨੀ ਸਿੰਘ ਨੇ ਇਸ ਪੋਸਟ ਵਿੱਚ ਲਿਖਿਆ ਹੈ '20 ਸਾਲ ਦੀ ਮੇਰੀ ਸਾਥੀ ਸ਼ਾਲਿਨੀ ਤਲਵਾਰ ਵੱਲੋਂ ਮੇਰੇ ਤੇ ਮੇਰੇ ਪਰਿਵਾਰ ਉੱਪਰ ਲਗਾਏ ਗਏ ਝੂਠੇ ਦੋਸ਼ਾਂ ਤੋਂ ਮੈਂ ਬਹੁਤ ਦੁਖੀ ਹਾਂ। ਇਲਜ਼ਾਮ ਨਿੰਦਨਯੋਗ ਹਨ।

Pic Courtesy: Instagram

ਹੋਰ ਪੜ੍ਹੋ :

ਇਸ ਸ਼ਖਸ ਨੇ 27 ਪਤਨੀਆਂ ਅਤੇ 35 ਬੱਚਿਆਂ 126 ਪੋਤੇ ਪੋਤਰੀਆਂ ਦੇ ਸਾਹਮਣੇ ਕੀਤਾ 37ਵਾਂ ਵਿਆਹ, ਵੀਡੀਓ ਵਾਇਰਲ

Pic Courtesy: Instagram

ਮੇਰੇ ਗਾਣਿਆਂ ਦੀ ਆਲੋਚਨਾ, ਮੇਰੀ ਸਿਹਤ ਸਬੰਧੀ ਨੈਗੇਟਿਵ ਮੀਡੀਆ ਕਵਰੇਜ ਦੇ ਬਾਵਜੂਦ ਮੈਂ ਕਦੀ ਵੀ ਜਨਤਕ ਬਿਆਨ ਜਾਂ ਪ੍ਰੈੱਸ ਨੋਟ ਜਾਰੀ ਨਹੀਂ । ਹਾਲਾਂਕਿ, ਇਸ ਵਾਰ ਮੈਨੂੰ ਇਸ ਮਾਮਲੇ 'ਤੇ ਚੁੱਪ ਧਾਰਨੀ ਠੀਕ ਨਹੀਂ ਲੱਗੀ ਕਿਉਂਕਿ ਕੁਝ ਦੋਸ਼ ਮੇਰੇ ਪਰਿਵਾਰ, ਮੇਰੇ ਬਜ਼ੁਰਗ ਮਾਤਾ-ਪਿਤਾ ਤੇ ਛੋਟੀ ਭੈਣ 'ਤੇ ਲਗਾਏ ਗਏ ਹਨ- ਜਿਹੜੇ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜ੍ਹੇ ਰਹੇ। ਮੈਂ ਇਸ ਇੰਡਸਟਰੀ 'ਚ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੁੜਿਆ ਹਾਂ ਤੇ ਦੇਸ਼ ਭਰ ਦੇ ਕਲਾਕਾਰਾਂ ਤੇ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ।

Pic Courtesy: Instagram

ਮੇਰੀ ਪਤਨੀ ਦੇ ਨਾਲ ਮੇਰੇ ਰਿਸ਼ਤੇ ਤੋਂ ਹਰ ਕੋਈ ਵਾਕਿਫ਼ ਹੈ, ਜੋ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਕਰੂ ਦਾ ਅਟੁੱਟ ਹਿੱਸਾ ਰਹੀ ਹੈ ਤੇ ਹਮੇਸ਼ਾ ਮੇਰੇ ਨਾਲ ਸ਼ੂਟਿੰਗ, ਇਵੈਂਟਸ ਤੇ ਮੀਟਿੰਗਜ਼ 'ਚ ਜਾਂਦੀ ਰਹੀ ਹੈ। ਮੈਂ ਸਾਰੇ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਾ ਹਾਂ ਪਰ ਅੱਗੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਮੈਨੂੰ ਦੇਸ਼ ਦੀ ਨਿਆਂ ਵਿਵਸਥਾ 'ਤੇ ਪੂਰਾ ਯਕੀਨ ਹੈ ਤੇ ਵਿਸ਼ਵਾਸ ਹੈ ਕਿ ਸਚਾਈ ਜਲਦ ਹੀ ਸਾਹਮਣੇ ਆਵੇਗੀ।'

 

 

View this post on Instagram

 

A post shared by Yo Yo Honey Singh (@yoyohoneysingh)

0 Comments
0

You may also like