ਹਨੀ ਸਿੰਘ ਜਲਦ ਲੈ ਕੇ ਆਉਣਗੇ ਮਹਿਲਾਵਾਂ ਦੇ ਲਈ ਆਵਾਜ਼ ਬੁਲੰਦ ਕਰਦਾ ਗੀਤ, ਦੇਖੋ ਵੀਡੀਓ

Written by  Aaseen Khan   |  March 08th 2019 04:18 PM  |  Updated: March 08th 2019 04:26 PM

ਹਨੀ ਸਿੰਘ ਜਲਦ ਲੈ ਕੇ ਆਉਣਗੇ ਮਹਿਲਾਵਾਂ ਦੇ ਲਈ ਆਵਾਜ਼ ਬੁਲੰਦ ਕਰਦਾ ਗੀਤ, ਦੇਖੋ ਵੀਡੀਓ

ਹਨੀ ਸਿੰਘ ਜਲਦ ਲੈ ਕੇ ਆਉਣਗੇ ਮਹਿਲਾਵਾਂ ਦੇ ਲਈ ਆਵਾਜ਼ ਬੁਲੰਦ ਕਰਦਾ ਗੀਤ, ਦੇਖੋ ਵੀਡੀਓ : ਮਹਿਲਾ ਦਿਵਸ ਦੀਆਂ ਦੀਆਂ ਰੌਣਕਾਂ ਬਾਲੀਵੁੱਡ ਤੋਂ ਲੈ ਕੇ ਦੁਨੀਆਂ ਭਰ 'ਚ ਦੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਪੰਜਾਬੀ ਇੰਡਸਟਰੀ 'ਚ ਵੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਾਲੀਵੁੱਡ ਅਤੇ ਪਾਲੀਵੁੱਡ ਦੇ ਗਾਇਕ ਰੈਪਰ ਅਤੇ ਮਿਊਜ਼ਿਕ ਡਾਇਰੈਕਟਰ ਹਨੀ ਸਿੰਘ ਵੱਲੋਂ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਨ।

ਇੰਨ੍ਹਾਂ ਹੀ ਨਹੀਂ ਹਨੀ ਸਿੰਘ ਨੇ ਤਾਂ ਮਹਿਲਾ ਸ਼ਕਤੀਕਰਨ 'ਤੇ ਇੱਕ ਗੀਤ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ 'ਚ ਮਹਿਲਾਵਾਂ ਦੀ ਅਹਿਮੀਅਤ ਅਤੇ ਤਾਕਤ ਨੂੰ ਦਰਸਾਇਆ ਜਾਵੇਗਾ ਹੈ। ਹਨੀ ਸਿੰਘ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਅਗਲੇ 4-5 ਮਹੀਨਿਆਂ 'ਚ ਵੂਮੈਨ ਇੰਪਾਵਰਮੈਂਟ 'ਤੇ ਗੀਤ ਰਿਲੀਜ਼ ਕਰਨ ਜਾ ਰਹੇ ਹਨ।

ਹੋਰ ਵੇਖੋ : 'ਕਿਨੂੰ' ਫਲ਼ ਨੇ ਉਲਝਾਇਆ ਹਨੀ ਸਿੰਘ, ਵੀਡੀਓ ਹੋਈ ਵਾਇਰਲ

ਕੌਮਾਂਤਰੀ ਮਹਿਲਾ ਦਿਵਸ 'ਤੇ ਆਯੂਸ਼ਮਾਨ ਖੁਰਾਣਾ ਨੇ ਵੀ ਇੱਕ ਕਵਿਤਾ ਦੇ ਜ਼ਰੀਏ ਮਹਿਲਾ ਦਿਵਸ ਨੂੰ ਸੰਬੋਧਨ ਕੀਤਾ ਹੈ। ਕਈ ਸਿਤਾਰਿਆਂ ਨੇ ਮਹਿਲਾਵਾਂ ਪ੍ਰਤੀ ਹੋ ਰਹੇ ਅੱਜ ਦੇ ਯੁੱਗ 'ਚ ਵੀ ਅੱਤਿਆਚਾਰਾਂ ਦੀ ਗੱਲ ਵੀ ਕੀਤੀ ਹੈ ਅਤੇ ਬੇਬਾਕੀ ਨਾਲ ਆਵਾਜ਼ ਬੁਲੰਦ ਕੀਤੀ ਹੈ। ਉੱਥੇ ਹੀ ਪੰਜਾਬੀ ਗਾਇਕ ਗੈਰੀ ਸੰਧੂ, ਪਰਮੀਸ਼ ਵਰਮਾ, ਅਦਾਕਾਰਾ ਸਰਗੁਣ ਮਹਿਤਾ ਨੇ ਵੀ ਮਹਿਲਾ ਦਿਵਸ 'ਤੇ ਵਧਾਈ ਦਿੱਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network