Honsla Rakh Box Office Collection : ‘ਹੌਸਲਾ ਰੱਖ’ ਫ਼ਿਲਮ ਕਰ ਰਹੀ ਹੈ ਬਾਕਸ ਆਫ਼ਿਸ ‘ਤੇ ਕਮਾਲ

Written by  Lajwinder kaur   |  November 09th 2021 01:25 PM  |  Updated: November 09th 2021 01:30 PM

Honsla Rakh Box Office Collection : ‘ਹੌਸਲਾ ਰੱਖ’ ਫ਼ਿਲਮ ਕਰ ਰਹੀ ਹੈ ਬਾਕਸ ਆਫ਼ਿਸ ‘ਤੇ ਕਮਾਲ

ਪੰਜਾਬੀ ਫ਼ਿਲਮਾਂ ਕਮਾਲ ਦਾ ਕੰਮ ਕਰ ਰਹੀਆਂ ਹਨ। ਵੱਖਰੇ ਵਿਸ਼ੇ ਉੱਤੇ ਬਣੀਆਂ ਫ਼ਿਲਮਾਂ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਹੋਏ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਜਿਸ ਦੇ ਚੱਲਦੇ world wide ਧੂਮਾਂ ਪਾਉਣ ਵਾਲੀ ਫ਼ਿਲਮ ਹੌਸਲਾ ਰੱਖ ਜੋ ਕਿ 50 ਕਰੋੜ ਤੋਂ ਵੱਧ ਦਾ ਬਿਜ਼ਨੈਸ ਕਰ ਚੁੱਕੀ ਹੈ।  ਜੀ ਹਾਂ 24 ਦਿਨਾਂ ‘ਚ ਫ਼ਿਲਮ ਨੇ ਬਾਕਸ ਆਫ਼ਿਸ ਕੁਲੈਕਸ਼ਨ 50 ਕਰੋੜ ਰਹੀ ਹੈ। ਜਿਸ ਤੋਂ ਬਾਅਦ ਹਰ ਕੋਈ ਹੌਸਲਾ ਰੱਖ ਦੀ ਟੀਮ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਸਿੰਗਾ ਅਤੇ ਸੰਜਨਾ ਫਸੇ ਵਿਆਹ ਦੇ ਭੰਬਲਭੂਸੇ ‘ਚ, ਹਾਸਿਆਂ ਅਤੇ ਪਿਆਰ ਦੇ ਰੰਗਾਂ ਨਾਲ ਭਰਿਆ ‘ਕਦੇ ਹਾਂ ਕਦੇ ਨਾ’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

ਜੀ ਹਾਂ 15 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ ‘ਹੌਸਲਾ ਰੱਖ’ (Honsla Rakh) ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉਤਰੀ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਅਤੇ ਸ਼ਿੰਦਾ ਗਰੇਵਾਲ ਨਜ਼ਰ ਆ ਰਹੇ ਹਨ। ਫ਼ਿਲਮ ਦੀ ਕਹਾਣੀ ਜੋ ਕਿ ਇੱਕ ਤਲਾਕਸ਼ੁਦਾ ਆਦਮੀ ਅਤੇ ਇੱਕ ਬੱਚੇ ਦੇ ਬਾਪ ਦੀ ਲਵ ਸਟੋਰੀ ਹੈ। ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਦਿਲਜੀਤ ( Diljit Dosanjh) ਬਤੌਰ ਸਿੰਗਲ parents ਹੋ ਕੇ ਆਪਣੇ ਬੱਚੇ ਨੂੰ ਪਾਲਦਾ ਹੈ ਅਤੇ ਆਪਣੀ ਲਵ ਲਾਈਵ ਨੂੰ ਸਫਲ ਕਰਨ ਦੇ ਲਈ ਉਹ ਕੀ-ਕੀ ਪਾਪੜ ਵੇਲਦਾ ਹੈ। ਇਹ ਸਾਰਾ ਕੰਨਸੈਪਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਤੇ ਖੂਬ ਹਸਾ ਵੀ ਰਿਹਾ ਹੈ।

feature image of shehnaaz gill and diljit dosanjh new song saroor out now

Honsla Rakh box office collection: ਜੇ ਗੱਲ ਕਰੀਏ ਹੌਸਲਾ ਰੱਖ ਫ਼ਿਲਮ ਦੀ ਤਾਂ ਸੋਨਮ ਬਾਜਵਾ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਫ਼ਿਲਮ ਦੀ ਕੁਲੈਕਸ਼ਨ ਵਾਲਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਉੱਤੇ ਲਿਖਿਆ ਹੈ ਕਿ ਹੌਸਲਾ ਰੱਖ ਫ਼ਿਲਮ ‘#1 Punjabi Film Of The Year ! 50 CR World Wide Gross! On DAY 24’।

ਦਿਲਜੀਤ ਦੋਸਾਂਝ ਜੋ ਕਿ ਫ਼ਿਲਮ 'ਚ ਬਤੌਰ ਲੀਡ ਹੀਰੋ ਨਜ਼ਰ ਆ ਰਹੇ ਨੇ। ਇੱਕ ਵਾਰ ਫਿਰ ਤੋਂ ਉਹ ਆਪਣੀ ਕਾਮੇਡੀ ਟਾਈਮਿੰਗ ਅਤੇ ਆਪਣੇ ਚੁਲਬੁਲੇ ਸੁਭਾਅ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।

ਹੋਰ ਪੜ੍ਹੋ :ਬ੍ਰਿਟਿਸ਼ ਸਿੱਖ ਮਹਿਲਾ ਆਰਮੀ ਅਫਸਰ ਹਰਪ੍ਰੀਤ ਚੰਦੀ ‘South Pole Adventure’ ਦੇ ਲਈ ਹੋਈ ਰਵਾਨਾ, ਪੰਜਾਬੀਆਂ ਲਈ ਇਹ ਹੈ ਮਾਣ ਦੀ ਗੱਲ

ਜੀ ਹਾਂ ਇਸ ਫ਼ਿਲਮ ‘ਚ ਸ਼ਹਿਨਾਜ਼ ਗਿੱਲ (Shehnaaz Gill) ਜੋ ਕਿ ਬਤੌਰ ਲੀਡ ਰੋਲ ਇਸ ਫ਼ਿਲਮ ‘ਚ ਨਜ਼ਰ ਆਈ ਹੈ। ਇਸ ਫ਼ਿਲਮ ‘ਚ ਸ਼ਹਿਨਾਜ਼ ਸ਼ਿੰਦੇ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਦੇਖੋ ਇਹ ਖ਼ਾਸ ਵੀਡੀਓ ਜਦੋਂ ਦਿਲਜੀਤ ਦੋਸਾਂਝ ਦੀ ਗਾਇਕੀ ਸੁਣ ਕੇ ਸਟੇਜ ‘ਤੇ ਭੰਗੜੇ ਪਾਉਣ ਲੱਗ ਪਏ ਸੀ ਗਾਇਕ ਗਿੱਪੀ ਗਰੇਵਾਲ

ਜੇ ਗੱਲ ਕਰੀਏ ਸੋਨਮ ਬਾਜਵਾ ਦੇ ਕਿਰਦਾਰ ਦੀ ਤਾਂ ਉਹ ਫ਼ਿਲਮ ਚ ਦਿਲਜੀਤ ਦੋਸਾਂਝ ਦੀ ਪ੍ਰੇਮਿਕਾ ਦੀ ਭੂਮਿਕਾ 'ਚ ਨਜ਼ਰ ਆ ਰਹੀ ਹੈ। ਦਿਲਜੀਤ ਦੋਸਾਂਝ ਨੂੰ ਸੋਨਮ ਬਾਜਵਾ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਸੋਨਮ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ।

inside image of diljit dosanjh and shinda grewal

ਸ਼ਿੰਦਾ ਗਰੇਵਾਲ (Shinda Grewal) ਜੋ ਕਿ ਇਸ ਫ਼ਿਲਮ ਦੀ ਜਾਨ ਹੈ । ਸ਼ਿੰਦਾ ਫ਼ਿਲਮ ‘ਚ ਦਿਲਜੀਤ ਅਤੇ ਸ਼ਹਿਨਾਜ਼ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਇੱਕ ਵਾਰ ਫਿਰ ਤੋਂ ਸ਼ਿੰਦਾ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਹੋਇਆ ਨਜ਼ਰ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network