ਰਿਤਿਕ ਰੌਸ਼ਨ ਨੇ ਆਪਣਾ ਮਿਊਜ਼ਿਕ ਵੀਡੀਓ ਕੀਤਾ ਸ਼ੇਅਰ , ਸਬਾ ਅਤੇ ਸੁਜ਼ੈਨ ਨੇ ਕੀਤੀ ਤਾਰੀਫ

written by Pushp Raj | August 16, 2022

Hrithik Roshan shares his music video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਵਿਕਰਮ ਵੇਧਾ' ਨੂੰ ਲੈ ਕੇ ਚਰਚਾ 'ਚ ਹਨ। ਇਸ ਤੋਂ ਇਲਾਵਾ ਮੀਡੀਆ 'ਚ ਰਿਤਿਕ ਅਤੇ ਸਬਾ ਆਜ਼ਾਦ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ ਵਿੱਚ ਰਿਤਿਕ ਨੇ ਆਪਣਾ ਇੱਕ ਮਿਊਜ਼ਿਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਉਨ੍ਹਾਂ ਫੈਨਜ਼ ਨੇ ਬਹੁਤ ਪਸੰਦ ਕੀਤਾ।

image from instagram

ਦੱਸ ਦਈਏ ਕਿ ਰਿਤਿਕ ਰੌਸ਼ਨ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਆਪਣੇ ਖ਼ਾਸ ਤਰ੍ਹਾਂ ਡਾਂਸ ਸਟਾਈਲ ਲਈ ਵੀ ਮਸ਼ਹੂਰ ਹਨ। ਰਿਤਿਕ ਦੇ ਡਾਂਸ ਦੇ ਲੱਖਾਂ ਲੋਕ ਦੀਵਾਨੇ ਹਨ। ਰਿਤਿਕ ਦੇ ਡਾਂਸ ਦਾ ਖ਼ਾਸ ਅੰਦਾਜ਼ ਲੋਕਾਂ ਨੂੰ ਬਹੁਤ ਪਸੰਦ ਹੈ।

ਹੁਣ ਰਿਤਿਕ ਰੌਸ਼ਨ ਨੇ ਆਪਣੀ ਗਾਇਕੀ ਦਾ ਅਵਤਾਰ ਵੀ ਦਿਖਾਇਆ ਹੈ। ਤਿਕ ਨੇ ਆਜ਼ਾਦੀ ਦਿਵਸ 'ਤੇ ਆਪਣਾ ਗਾਇਆ ਗੀਤ 'ਹਿੰਦੁਸਤਾਨ ਮੇਰੀ ਜਾਨ ਹੈ' ਸਾਂਝਾ ਕੀਤਾ। ਪ੍ਰਸ਼ੰਸਕਾਂ ਨੂੰ ਰਿਤਿਕ ਰੌਸ਼ਨ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ। ਉਨ੍ਹਾਂ ਨੇ ਇਸ ਗੀਤ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਇਸ ਗੀਤ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਰਿਤਿਕ ਨੇ ਕਈ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਗੀਤ ਨੂੰ ਜੈਕੀ ਭਗਨਾਨੀ ਅਤੇ ਵਿਸ਼ਾਲ ਮਿਸ਼ਰਾ ਨੇ ਕੰਪੋਜ਼ ਕੀਤਾ ਹੈ। ਰਿਤਿਕ ਨੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਟਾਈਗਰ ਸ਼ਰਾਫ ਦਾ ਵੀ ਧੰਨਵਾਦ ਕੀਤਾ।

image from instagram

ਇਸ ਤੋਂ ਇਲਾਵਾ ਰਿਤਿਕ ਨੇ ਛੁੱਟੀ ਵਾਲੇ ਦਿਨ ਕੰਮ ਕਰਨ ਲਈ ਇਹ ਵੀਡੀਓ ਬਣਾਉਣ ਵਾਲੇ ਸਟੂਡੀਓ ਦੀ ਤਾਰੀਫ ਕੀਤੀ। ਰਿਤਿਕ ਦਾ ਇਹ ਵੀਡੀਓ ਮੁੱਖ ਤੌਰ 'ਤੇ ਖਿਡਾਰੀਆਂ ਅਤੇ ਸੈਨਿਕਾਂ ਨੂੰ ਸਮਰਪਿਤ ਹੈ। ਵੀਡੀਓ 'ਚ ਭਾਰਤੀ ਸੱਭਿਆਚਾਰ ਦੀਆਂ ਝਲਕੀਆਂ ਵੀ ਦਿਖਾਈ ਦੇ ਰਹੀਆਂ ਹਨ।

ਜਿਵੇਂ ਹੀ ਇਹ ਗੀਤ ਇੰਸਟਾਗ੍ਰਾਮ 'ਤੇ ਆਇਆ ਤਾਂ ਲੋਕਾਂ ਨੂੰ ਰਿਤਿਕ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲਿਆ। ਉਸ ਦੇ ਇੰਸਟਾਗ੍ਰਾਮ ਪੋਸਟ 'ਤੇ ਮਸ਼ਹੂਰ ਹਸਤੀਆਂ ਨੇ ਉਸ ਲਈ ਬਹੁਤ ਪਿਆਰ ਦਰਸਾਇਆ।

ਇਸ ਦੌਰਾਨ ਰਿਤਿਕ ਦੀ ਪ੍ਰੇਮਿਕਾ ਤੇ ਸਾਬਕਾ ਪਤਨੀ ਵੀ ਉਨ੍ਹਾਂ ਦੀ ਤਾਰੀਫ ਕਰਦੀ ਹੋਈ ਨਜ਼ਰ ਆਈਆਂ। ਰਿਤਿਕ ਦੀ ਪ੍ਰੇਮਿਕਾ ਸਬਾ ਆਜ਼ਾਦ ਨੇ ਦਿਲ ਦੇ ਇਮੋਜੀ ਬਣਾਇਆ। ਇਸ ਦੇ ਨਾਲ ਹੀ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਵੀ ਕਮੈਂਟ ਕੀਤਾ। ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਨੇ ਲਿਖਿਆ, 'ਰੱਬ ਤੁਹਾਡਾ ਭਲਾ ਕਰੇ। ਤੁਸੀਂ ਸਾਨੂੰ ਸਾਰਿਆਂ ਨੂੰ ਨਵੇਂ ਤਰੀਕਿਆਂ ਨਾਲ ਪ੍ਰੇਰਿਤ ਕਰਦੇ ਹੋ। ਇਹ ਸ਼ਾਨਦਾਰ ਹੈ।'ਰਾਕੇਸ਼ ਰੌਸ਼ਨ, ਆਯੁਸ਼ਮਾਨ ਖੁਰਾਨਾ ਅਤੇ ਸ਼ਵੇਤਾ ਬੱਚਨ ਨੇ ਵੀ ਰਿਤਿਕ ਦੇ ਗੀਤ 'ਤੇ ਕਮੈਂਟ ਕੀਤਾ।

image from instagram

ਹੋਰ ਪੜ੍ਹੋ: ਸਾਰਾ ਅਲੀ ਖ਼ਾਨ ਨੇ ਪਿਤਾ ਸੈਫ ਅਲੀ ਖ਼ਾਨ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਪਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

ਹਾਲ ਹੀ 'ਚ ਰਿਤਿਕ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੇ ਸਮਰਥਨ 'ਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਬਾਈਕਾਟ ਆਪਣੀ ਫ਼ਿਲਮ 'ਵਿਕਰਮ ਵੇਧਾ' ਨੂੰ ਲੈ ਕੇ ਟਵਿਟਰ 'ਤੇ ਟ੍ਰੈਂਡ ਕਰਨ ਲੱਗਾ।

'ਵਿਕਰਮ ਵੇਧਾ' 'ਚ ਰਿਤਿਕ ਦੇ ਨਾਲ ਸੈਫ ਅਲੀ ਖਾਨ ਨਜ਼ਰ ਆਉਣਗੇ। ਇਸ ਵਿੱਚ ਰਿਤਿਕ ਇੱਕ ਗੈਂਗਸਟਰ ਦਾ ਕਿਰਦਾਰ ਨਿਭਾਅ ਰਹੇ ਹਨ। ਦੂਜੇ ਪਾਸੇ ਸੈਫ ਪੁਲਿਸ ਵਾਲੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ 'ਚ ਰਾਧਿਕਾ ਆਪਟੇ ਫੀਮੇਲ ਲੀਡ 'ਚ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ਦੀ ਸ਼ੂਟਿੰਗ ਪੂਰੀ ਹੋਈ ਹੈ।

 

View this post on Instagram

 

A post shared by Hrithik Roshan (@hrithikroshan)

You may also like