ਸਾਰਾ ਅਲੀ ਖ਼ਾਨ ਨੇ ਪਿਤਾ ਸੈਫ ਅਲੀ ਖ਼ਾਨ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਪਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

Written by  Pushp Raj   |  August 16th 2022 05:28 PM  |  Updated: August 16th 2022 05:28 PM

ਸਾਰਾ ਅਲੀ ਖ਼ਾਨ ਨੇ ਪਿਤਾ ਸੈਫ ਅਲੀ ਖ਼ਾਨ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਪਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

Sara Ali Khan shares cute pics with dad saif Ali khan: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਸੋਸ਼ਲ ਮੀਡੀਆ ਦੀ ਕੁਇਨ ਹੈ। ਕਿਉਂਕਿ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਮਜ਼ਾਕੀਆ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਸਾਰਾ ਅਲੀ ਖਾਨ ਨੇ ਅੱਜ ਆਪਣੇ ਪਿਤਾ ਸੈਫ ਅਲੀ ਖ਼ਾਨ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਉਸ ਨੇ ਪਿਤਾ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

image from instagram

ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸਾਰਾ ਅਲੀ ਖ਼ਾਨ ਦੇ ਪਿਤਾ ਸੈਫ ਅਲੀ ਖ਼ਾਨ ਨੇ ਬੀਤੇ ਸੋਮਵਾਰ ਆਪਣਾ 51ਵਾਂ ਜਨਮਦਿਨ ਮਨਾਇਆ। ਪਿਤਾ ਦੇ ਜਨਮਦਿਨ ਦੇ ਮੌਕੇ 'ਤੇ ਸਾਰਾ ਅਲੀ ਖ਼ਾਨ ਨੇ ਪਿਤਾ ਨੂੰ ਬੇਹੱਦ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

image from instagram

ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਤਾ ਸੈਫ ਅਲੀ ਖ਼ਾਨ ਨਾਲ ਆਪਣੇ ਬਚਪਨ ਦੀਆਂ ਅਣਦੇਖਿਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਾਰਾ ਬੇਹੱਦ ਕਿਊਟ ਨਜ਼ਰ ਆ ਰਹੀ ਹੈ।

ਸਾਰਾ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਦੇ ਵਿੱਚ ਸਾਰਾ ਪਿਤਾ ਸੈਫ ਅਲੀ ਖ਼ਾਨ ਦੀ ਗੋਦ ਦੇ ਵਿੱਚ ਲੁੱਕੀ ਹੋਈ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ਦੇ ਵਿੱਚ ਸਾਰਾ ਨੇ ਹੱਥਾਂ ਵਿੱਚ ਲਾਲ ਰੰਗ ਦੀਆਂ ਚੂੜ੍ਹੀਆਂ ਪਾਈਆਂ ਹੋਇਆ ਹਨ ਤੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਤੀਜੀ ਤਸਵੀਰ ਵਿੱਚ ਸਾਰਾ ਨੂੰ ਪਿਤਾ ਨੇ ਗੋਦ ਵਿੱਚ ਚੁੱਕਿਆ ਹੋਇਆ ਹੈ। ਇਹ ਤਸਵੀਰਾਂ ਪਿਤਾ ਤੇ ਧੀ ਦੇ ਪਿਆਰ ਭਰੇ ਰਿਸ਼ਤੇ ਨੂੰ ਦਰਸਾਉਂਦੀਆਂ ਹਨ।

ਇਨ੍ਹਾਂ ਅਣਦੇਖਿਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਪਿਤਾ ਸੈਫ ਅਲੀ ਖ਼ਾਨ ਨੂੰ ਖ਼ਾਸ ਅੰਦਾਜ਼ ਦੇ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਸਾਰਾ ਨੇ ਆਪਣੀ ਪੋਸਟ ਦੇ ਨਾਲ ਪਿਤਾ ਲਈ ਨੋਟ 'ਚ ਲਿਖਿਆ, " Happiest Birthday Abba Jaan ♥️♥️I’ll always be your first chape ??? #daddysgirl #fatherdaughter."

image from instagram

ਹੋਰ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਲਾਲ ਸਿੰਘ ਚੱਢਾ ਫ਼ਿਲਮ ਵੇਖਣ ਵਾਲਿਆਂ ਨੂੰ ਢਾਬਾ ਮਾਲਿਕ ਨੇ ਖੁਆਇਆ ਮੁਫ਼ਤ ਖਾਣਾ

ਸਾਰਾ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਸੈਫ ਅਲੀ ਖ਼ਾਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਨਜ਼ਰ ਆਏ। ਵੱਡੀ ਗਿਣਤੀ 'ਚ ਫੈਨਜ਼ ਨੇ ਸਾਰਾ ਦੇ ਸਾਦਗੀ ਭਰੇ ਅੰਦਾਜ਼ ਤੇ ਪਿਤਾ ਪ੍ਰਤੀ ਉਸ ਵੱਲੋਂ ਦਿੱਤੇ ਗਏ ਸਨਮਾਨ ਦੀ ਸ਼ਲਾਘਾ ਕੀਤੀ ਹੈ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network