ਕਰਨ ਜੌਹਰ ਦੀ ਪਾਰਟੀ 'ਚ ਸਬਾ ਆਜ਼ਾਦ ਨਾਲ ਸਪਾਟ ਹੋਏ ਰਿਤਿਕ ਰੌਸ਼ਨ, ਤਸਵੀਰਾਂ ਹੋਈਆਂ ਵਾਇਰਲ

written by Pushp Raj | May 26, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਆਪਣੀ ਲਵ ਲਾਈਫ ਨੂੰ ਲੈ ਕੇ ਮੁੜ ਸੁਰਖੀਆਂ ਦੇ ਵਿੱਚ ਹਨ। ਹਾਲ ਹੀ 'ਚ ਰਿਤਿਕ ਰੌਸ਼ਨ ਸਬਾ ਆਜ਼ਾਦ ਨਾਲ ਕਰਨ ਜੌਹਰ ਦੀ ਬਰਥਡੇਅ ਪਾਰਟੀ ਵਿੱਚ ਪੁੱਜੇ। ਇਸ ਮਗਰੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image From instagram

ਦੱਸ ਦਈਏ ਕੀ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨੇ ਆਪਣੇ 50ਵੇਂ ਜਨਮਦਿਨ ਦੇ ਮੌਕੇ 'ਤੇ ਸ਼ਾਨਦਾਰ ਪਾਰਟੀ ਰੱਖੀ ਸੀ। ਇਸ ਪਾਰਟੀ ਦੇ ਵਿੱਚ ਕਈ ਬਾਲੀਵੁੱਡ ਸੈਲੇਬਸ ਨੇ ਸ਼ਿਰਕਤ ਕੀਤੀ। ਇਸ ਮੌਕੇ ਰਿਤਿਕ ਰੌਸ਼ਨ ਨੂੰ ਉਨ੍ਹਾਂ ਦੀ ਗਰਲਫ੍ਰੈਂਡ ਸਬਾ ਆਜ਼ਾਦ ਨਾਲ ਸਪਾਟ ਕੀਤਾ ਗਿਆ। ਪੈਪਰਾਜ਼ੀਸ ਨੇ ਇਸ ਜੋੜੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਦਾ ਮੌਕਾ ਨਾਂ ਗੁਆਉਂਦੇ ਹੋਏ ਕਈ ਤਸਵੀਰਾਂ ਖਿਚਿਆਂ।

ਇਸ ਪਾਰਟੀ ਦੌਰਾਨ ਰਿਤਿਕ ਅਤੇ ਸਬਾ ਨੂੰ ਹੱਥਾਂ 'ਚ ਹੱਥ ਪਾਏ ਵੇਖਿਆ ਗਿਆ ਤੇ ਜੋੜੀ ਨੂੰ ਕਾਫੀ ਲਾਈਮਲਾਈਟ ਮਿਲੀ। ਇੰਝ ਲੱਗ ਰਿਹਾ ਸੀ ਜਿਵੇਂ ਦੋਵੇਂ ਇਸ ਪਾਰਟੀ ਦੀ ਜਾਨ ਸਨ।ਜਿਵੇਂ ਹੀ ਰਿਤਿਕ ਅਤੇ ਸਬਾ ਨੇ ਪਾਰਟੀ 'ਚ ਐਂਟਰੀ ਕੀਤੀ ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕ ਗਈਆਂ। ਵਾਇਰਲ ਹੋ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਹਾਂ ਨੇ ਬਲੈਕ ਆਊਟਫਿਟਸ 'ਚ ਟਿਊਨਿੰਗ ਕੀਤੀ ਸੀ। ਪਾਰਟੀ ਦੌਰਾਨ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ।

image From instagram

ਇਹ ਪਹਿਲੀ ਵਾਰ ਸੀ ਜਦੋਂ ਰਿਤਿਕ ਸਬਾ ਦੇ ਨਾਲ ਅਧਿਕਾਰਤ ਤੌਰ 'ਤੇ ਦਿਖਾਈ ਦਿੱਤੇ। ਅਜਿਹੇ 'ਚ ਦੋਵੇਂ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਅਧਿਕਾਰਤ ਕਰ ਸਕਦੇ ਹਨ। ਪਾਰਟੀ ਦੌਰਾਨ ਰਿਤਿਕ ਅਤੇ ਸਬਾ ਆਜ਼ਾਦ ਨੇ ਫੋਟੋਗ੍ਰਾਫਰਾਂ ਲਈ ਕਾਫੀ ਪੋਜ਼ ਦਿੰਦੇ ਨਜ਼ਰ ਆਏ।

ਰਿਤਿਕ ਨੂੰ ਅਕਸਰ ਸਬਾ ਆਜ਼ਾਦ ਨਾਲ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈ, ਪਰ ਉਨ੍ਹਾਂ ਨੇ ਕਦੇ ਵੀ ਆਪਣੀ ਪ੍ਰੇਮਿਕਾ ਨਾਲ ਆਪਣੇ ਰਿਸ਼ਤੇ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ। ਉਹ ਸਭ ਤੋਂ ਪਹਿਲਾਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਉਸ ਸਮੇਂ ਆਏ, ਜਦੋਂ ਦੋਹਾਂ ਨੂੰ ਇਸ ਸਾਲ ਜਨਵਰੀ 'ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਕੁਝ ਸਮਾਂ ਪਹਿਲਾਂ ਸਬਾ ਵੀ ਰਿਤਿਕ ਦੇ ਘਰ ਡਿਨਰ ਲਈ ਪਹੁੰਚੀ ਸੀ, ਜਿੱਥੇ ਉਸ ਨੇ ਐਕਟਰ ਦੇ ਪਰਿਵਾਰ ਨਾਲ ਤਸਵੀਰ ਲਈ ਪੋਜ਼ ਦਿੱਤਾ ਸੀ।

image From instagram

ਹੋਰ ਪੜ੍ਹੋ: ਬਿਹਾਰ ਦੀ ਸੀਮਾ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਕਿਹਾ ਇੱਕ ਨਹੀਂ ਦੋ ਪੈਰਾਂ ਨਾਲ ਸਕੂਲ ਜਾਏਗੀ ਸੀਮਾ

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਿਤਿਕ ਰੋਸ਼ਨ ਜਲਦ ਹੀ ਸਿਧਾਰਥ ਆਨੰਦ ਦੀ ਐਕਸ਼ਨ ਫਿਲਮ ਫਾਈਟਰ 'ਚ ਨਜ਼ਰ ਆਉਣਗੇ। ਫਿਲਮ 'ਚ ਰਿਤਿਕ ਦੇ ਨਾਲ ਦੀਪਿਕਾ ਪਾਦੂਕੋਣ ਨਜ਼ਰ ਆਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇਹ ਜੋੜੀ ਇਕੱਠੇ ਸਕ੍ਰੀਨ ਸ਼ੇਅਰ ਕਰੇਗੀ। ਇਹ ਫਿਲਮ ਅਗਲੇ ਸਾਲ ਸਤੰਬਰ 'ਚ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।

 

View this post on Instagram

 

A post shared by Viral Bhayani (@viralbhayani)

You may also like