ਰਿਤਿਕ ਰੌਸ਼ਨ ਨੇ ਛੂਹੇ ਫੈਨ ਦੇ ਪੈਰ, ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਤਾਰੀਫ

written by Lajwinder kaur | August 28, 2022

Hrithik Roshan touches a fan’s feet: ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਜੋ ਕਿ ਫਿਟਨੈੱਸ ਈਵੈਂਟ 'ਚ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਆਪਣੇ  ਇੱਕ ਪ੍ਰਸ਼ੰਸਕ ਦੇ ਪੈਰ ਛੂਹ ਲਏ, ਜਿਸ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਤਾਰੀਫ ਹੋ ਰਹੀ ਹੈ।

ਹੋਰ ਪੜ੍ਹੋ : ਗਰਲਫਰੈਂਡ ਅਕਾਂਕਸ਼ਾ ਪੁਰੀ ਦੇ ਜਨਮਦਿਨ 'ਤੇ ਮੀਕਾ ਸਿੰਘ ਨੇ ਦਿੱਤੀ ਸ਼ਾਨਦਾਰ ਪਾਰਟੀ, ਇੱਕ ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਆਏ ਨਜ਼ਰ

hrithik roshan viral video to touch his fan's feet image source Instagram

ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਨਾ ਸਿਰਫ ਆਪਣੇ ਡੈਸ਼ਿੰਗ ਲੁੱਕ ਲਈ ਸਗੋਂ ਆਪਣੇ ਵਧੀਆ ਵਿਵਹਾਰ ਲਈ ਵੀ ਇੰਡਸਟਰੀ ਦੇ ਪ੍ਰਸ਼ੰਸਕਾਂ ਵਿੱਚ ਜਾਣੇ ਜਾਂਦੇ ਹਨ। ਸ਼ਨੀਵਾਰ ਨੂੰ ਇੱਕ ਫਿਟਨੈੱਸ ਈਵੈਂਟ 'ਚ ਪਹੁੰਚੇ ਰਿਤਿਕ ਰੌਸ਼ਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਸੱਚਮੁੱਚ ਇਕ ਚੰਗੇ ਸੁਭਾਅ ਵਾਲੇ ਵਿਅਕਤੀ ਹਨ। ਦਰਅਸਲ ਇਸ ਇਵੈਂਟ ਦੇ ਮੌਕੇ 'ਤੇ ਜਦੋਂ ਐਕਟਰ ਵਲੋਂ ਪ੍ਰਸ਼ੰਸਕਾਂ ਨੂੰ ਪ੍ਰਮੋਸ਼ਨ ਲਈ ਗੁਡੀ ਬੈਗ ਤੋਹਫੇ ਦੇ ਰੂਪ ਵਿੱਚ ਦਿੱਤੇ ਜਾ ਰਹੇ ਸਨ ਤਾਂ ਇੱਕ ਪ੍ਰਸ਼ੰਸਕ ਸਟੇਜ 'ਤੇ ਪਹੁੰਚ ਗਿਆ ਅਤੇ ਅਭਿਨੇਤਾ ਦੇ ਪੈਰ ਛੂਹ ਲਏ। ਜਵਾਬ 'ਚ ਰਿਤਿਕ ਰੌਸ਼ਨ ਨੇ ਵੀ ਉਸ ਫੈਨ ਦੇ ਪੈਰ ਛੂਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

'So down to earth!' Hrithik Roshan touches fan's feet on stage [Watch Video] image source Instagram
ਇਸ ਈਵੈਂਟ 'ਚ ਰਿਤਿਕ ਪੀਲੇ ਰੰਗ ਦੀ ਟੀ-ਸ਼ਰਟ ਅਤੇ ਚਿੱਟੇ ਰੰਗ ਵਾਲੀ ਪੈਂਟ ‘ਚ ਨਜ਼ਰ ਆਏ, ਜਿਸ 'ਚ ਉਹ ਕਾਫੀ ਸਮਾਰਟ ਲੱਗ ਰਹੇ ਸਨ। ਇੱਕ ਹੋਰ ਪ੍ਰਸ਼ੰਸਕ ਨੇ ਵੀਡੀਓ 'ਤੇ ਟਿੱਪਣੀ ਕੀਤੀ, 'ਸੋ ਡਾਊਨ ਟੂ ਅਰਥ।' ਐਕਟਰ ਦੀ ਤਾਰੀਫ ਕਰਦੇ ਹੋਏ ਪ੍ਰਸ਼ੰਸਕਾਂ ਨੇ ਉਸ ਨੂੰ 'very good Superstar' ਕਿਹਾ ।

'So down to earth!' Hrithik Roshan touches fan's feet on stage [Watch Video] image source Instagram
ਜੇ ਗੱਲ ਕਰੀਏ ਰਿਤਿਕ ਰੌਸ਼ਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫ਼ਿਲਮ ਵਿਕਰਮ ਵੇਧਾ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਫਿਲਮ 'ਚ ਉਨ੍ਹਾਂ ਦਾ ਜ਼ਬਰਦਸਤ ਐਕਸ਼ਨ ਕਿਰਦਾਰ ਇੱਕ ਵਾਰ ਫਿਰ ਦੇਖਣ ਨੂੰ ਮਿਲੇਗਾ। ਇਹ ਫਿਲਮ ਤਾਮਿਲ ਐਕਸ਼ਨ ਥ੍ਰਿਲਰ ਦਾ ਹਿੰਦੀ ਵਰਜ਼ਨ ਹੈ।

 

View this post on Instagram

 

A post shared by Viral Bhayani (@viralbhayani)

You may also like