IIFA 2022 ‘ਚ ਵਿੱਕੀ ਕੌਸ਼ਲ ਨੇ ਮਿਸ ਕੀਤਾ ਆਪਣੀ ਪਤਨੀ ਕੈਟਰੀਨਾ ਕੈਫ ਨੂੰ, ਇੱਕ ਵਾਰ ਫਿਰ ਘੋੜੀ ਚੜ੍ਹੇ ਨਜ਼ਰ ਆਏ ਵਿੱਕੀ ਕੌਸ਼ਲ
ਵਿੱਕੀ ਕੌਸ਼ਲ ਜੋ ਕਿ ਆਈਫਾ ਅਵਾਰਡ ਸਮਰੋਹ ‘ਚ ਆਪਣੀ ਪਤਨੀ ਤੋਂ ਬਿਨ੍ਹਾਂ ਇਕੱਲੇ ਹੀ ਨਜ਼ਰ ਆਏ। ਆਈਫਾ 2022 ਤੋਂ ਬਾਅਦ ਵਿੱਕੀ ਕੌਸ਼ਲ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਬਦਲ ਗਈ ਹੈ। ਪਿਛਲੇ ਸਾਲ ਦਸੰਬਰ 'ਚ ਵਿੱਕੀ ਕੌਸ਼ਲ ਨੇ ਅਦਾਕਾਰਾ ਕੈਟਰੀਨਾ ਕੈਫ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਦੀ ਕਾਫੀ ਚਰਚਾ 'ਚ ਰਿਹਾ ਸੀ। ਆਈਫਾ 2022 ਤੋਂ ਬਾਅਦ ਵਿੱਕੀ ਨੇ ਕੈਟਰੀਨਾ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਸਵਾਲ ਦਾ ਜਵਾਬ ਦਿੱਤਾ ਹੈ।
ਵਿੱਕੀ ਕੌਸ਼ਲ ਤੋਂ ਜਦੋਂ ਪੁੱਛਿਆ ਗਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਕਿੰਨਾ ਬਦਲਾਅ ਆਇਆ ਹੈ ਤਾਂ ਵਿੱਕੀ ਕੌਸ਼ਲ ਨੇ ਕਿਹਾ, 'ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨਾਲ ਜ਼ਿੰਦਗੀ ਠੀਕ ਚੱਲ ਰਹੀ ਹੈ।' ਵਿੱਕੀ ਕੌਸ਼ਲ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਹੁਤ ਆਰਾਮਦਾਇਕ ਹੈ ਨਾਲ ਹੀ ਵਿੱਕੀ ਨੇ ਇਹ ਵੀ ਕਿਹਾ ਕਿ ਉਹ ਕੈਟਰੀਨਾ ਦੇ ਐਵਾਰਡ ਸ਼ੋਅ 'ਚ ਨਾ ਆਉਣ ਕਰਕੇ, ਉਹ ਆਪਣੀ ਪਤਨੀ ਨੂੰ ਕਾਫੀ ਮਿਸ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਨ੍ਹਾਂ ਨੂੰ ਸੁਨਹਿਰੀ ਘੋੜੀ 'ਤੇ ਸਵਾਰ ਨਜ਼ਰ ਆ ਰਹੇ ਹਨ। ਇਸ ਨਕਲੀ ਘੋੜੀ 'ਤੇ ਬੈਠ ਕੇ ਵਿੱਕੀ ਕੌਸ਼ਲ ਆਪਣੇ ਸਾਹਮਣੇ ਲੱਗੇ ਕੈਟਰੀਨਾ ਕੈਫ ਦੇ ਵੱਡੇ ਪੋਸਟਰ ਵੱਲ ਵਧ ਰਹੇ ਹਨ।
ਵਿੱਕੀ ਕੌਸ਼ਲ ਦਾ ਇਹ ਵੀਡੀਓ ਇੰਸਟਾਗ੍ਰਾਮ ਦਾ ਵੱਖ-ਵੱਖ ਪੇਜ਼ਾਂ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਕਰਕੇ ਪ੍ਰਸ਼ੰਸਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਇਸ ਸਾਲ ਦਾ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਵਿੱਕੀ ਕੌਸ਼ਲ ਦੀ ਝੋਲੀ ਪਿਆ। ਉਨ੍ਹਾਂ ਨੂੰ ਫਿਲਮ ' Sardar Udham' ਲਈ ਇਹ ਅਵਾਰਡ ਹਾਸਿਲ ਹੋਇਆ ਹੈ। ਜੇ ਗੱਲ ਕਰੀਏ ਵਿੱਕੀ ਕੌਸ਼ਲ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਹਨ। ਉਹ ਜਲਦ ਹੀ ‘ਗੋਵਿੰਦਾ ਨਾਮ ਮੇਰਾ’ ਵਿੱਚ ਕੰਮ ਕਰਦੇ ਨਜ਼ਰ ਆਉਣਗੇ।
View this post on Instagram
View this post on Instagram