
ਅਦਾਕਾਰਾ ਮਲਾਇਕਾ ਅਰੋੜਾ ਆਪਣੀਆਂ ਬੋਲਡ ਅਦਾਵਾਂ ਕਰਕੇ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ। ਹਰ ਵਾਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮਲਾਇਕਾ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਹ ਅਦਾਕਾਰਾ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਤੁਰਕੀ 'ਚ ਛੁੱਟੀਆਂ ਮਨਾਉਣ ਪਹੁੰਚੀ ਮਲਾਇਕਾ ਪੂਰੀ ਤਰ੍ਹਾਂ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ।

ਮਲਾਇਕਾ ਅਰੋੜਾ ਜੋ ਤੁਰਕੀ 'ਚ ਛੁੱਟੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੀ ਮਲਾਇਕਾ ਅਰੋੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਅਭਿਨੇਤਰੀ ਲਾਲ ਰੰਗ ਦੇ ਕਫਤਾਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ । ਵੀਡੀਓ ‘ਚ ਉਹ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਲਾਲ ਪਹਿਰਾਵੇ ਦੇ ਨਾਲ-ਨਾਲ ਉਸ ਨੇ ਲਾਲ ਚੂੜੀਆਂ ਵੀ ਪਾਈਆਂ ਹੋਈਆਂ ਹਨ, ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਛੁੱਟੀਆਂ ਮਨਾਉਣ ਪਹੁੰਚੀ ਮਲਾਇਕਾ ਕਦੇ ਖ਼ੂਬਸੂਰਤ ਨਜ਼ਾਰਿਆਂ ਵਿਚਕਾਰ ਦੌੜਦੀ ਨਜ਼ਰ ਆ ਰਹੀ ਹੈ ਤਾਂ ਕਦੇ ਜੀਪ 'ਤੇ ਚੜ੍ਹ ਕੇ ਸ਼ਾਨਦਾਰ ਅਤੇ ਕਾਤਿਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਮਲਾਇਕਾ ਨੇ ਕਈ ਅਜਿਹੇ ਮਨਮੋਹਕ ਪੋਜ਼ ਦਿੱਤੇ ਹਨ ਜੋ ਕਿਸੇ ਦਾ ਵੀ ਦਿਲ ਜਿੱਤ ਸਕਦੇ ਹਨ।

ਮਲਾਇਕਾ ਨੂੰ ਲਾਲ ਰੰਗ ਦੀ ਪਹਿਰਾਵਾ ਦੇਖ ਕੇ, ਉਨ੍ਹਾਂ ਦੇ ਪ੍ਰਸ਼ੰਸਕ ਥੋੜ੍ਹੇ ਭੰਬਲਭੂਸੇ ਵਿੱਚ ਪੈ ਗਏ, ਖਾਸ ਤੌਰ 'ਤੇ ਉਨ੍ਹਾਂ ਦੇ ਹੱਥਾਂ ਵਿੱਚ ਸਜੀਆਂ ਚੂੜੀਆਂ ਨੂੰ ਦੇਖ ਕੇ। ਪਿਛਲੇ ਕੁਝ ਸਮੇਂ ਤੋਂ ਅਰਜੁਨ ਕਪੂਰ ਅਤੇ ਮਲਾਇਕਾ ਦੇ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਸਨ। ਅਜਿਹੇ 'ਚ ਮਲਾਇਕਾ ਨੂੰ ਇਸ ਅੰਦਾਜ਼ 'ਚ ਦੇਖ ਕੇ ਕਾਫੀ ਭੰਬਲਭੂਸੇ ‘ਚ ਪੈ ਗਏ ਹਨ। ਫੈਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 'ਕੀ ਤੁਸੀਂ ਰਾਤੋ ਰਾਤ ਵਿਆਹ ਕਰ ਲਿਆ'। ਇਸ ਤਰ੍ਹਾਂ ਯੂਜ਼ਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਖਬਰ ਹੈ ਕਿ ਅਰਜੁਨ ਅਤੇ ਮਲਾਇਕਾ ਇਸ ਸਾਲ ਦੇ ਅੰਤ ਤੱਕ ਜਲਦ ਹੀ ਵਿਆਹ ਕਰ ਸਕਦੇ ਹਨ।
View this post on Instagram