IIFA Awards 2022: ਇਸ ਛੋਟੀ ਬੱਚੀ ਨੇ ਆਪਣੀ ਕਿਊਟਨੈੱਸ ਨਾਲ ਜਿੱਤਿਆ ਨੋਰਾ ਫਤੇਹੀ ਦਾ ਦਿਲ, ਬੱਚੀ ‘ਤੇ ਪਿਆਰ ਲੁਟਾਉਂਦੀ ਨਜ਼ਰ ਆਈ ਅਦਾਕਾਰਾ
ਲੰਬੇ ਇੰਤਜ਼ਾਰ ਤੋਂ ਬਾਅਦ ਆਈਫਾ ਐਵਾਰਡਸ 2022 ਧਮਾਕੇ ਨਾਲ ਸ਼ੁਰੂ ਹੋ ਗਿਆ ਹੈ। ਕੋਰੋਨਾ ਵਾਇਰਸ ਕਾਰਨ ਪਿਛਲੇ ਦੋ ਸਾਲਾਂ ਤੋਂ ਇਸ ਐਵਾਰਡ ਸ਼ੋਅ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਵੀਰਵਾਰ ਨੂੰ ਆਬੂ ਧਾਬੀ 'ਚ ਆਈਫਾ 2022 ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਇੱਥੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ‘Summer Vibes’ ਦਾ ਲੈ ਰਹੀ ਹੈ ਭਰਪੂਰ ਅਨੰਦ, ਸਾਂਝਾ ਕੀਤਾ ਆਪਣਾ ਵੱਖਰਾ ਅੰਦਾਜ਼
ਸਲਮਾਨ ਖ਼ਾਨ , ਦਿਵਿਆ ਕੁਮਾਰ ਖੋਸਲਾ, ਨੋਰਾ ਫਤੇਹੀ, ਸਾਰਾ ਅਲੀ ਖਾਨ, ਮਨੀਸ਼ ਪਾਲ, ਟਾਈਗਰ ਸ਼ਰਾਫ ਅਤੇ ਅੰਨਨਿਆ ਪਾਂਡੇ ਵਰਗੇ ਸਾਰੇ ਸਿਤਾਰਿਆਂ ਨੇ ਆਈਫਾ 2022 ਦੇ ਉਦਘਾਟਨੀ ਸਮਾਰੋਹ ਨੂੰ ਚਾਰ ਚੰਨ ਲਗਾਉਂਦੇ ਨਜ਼ਰ ਆਏ।
ਇਸ ਐਵਾਰਡ ਸ਼ੋਅ ਦੇ ਉਦਘਾਟਨੀ ਸਮਾਰੋਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਜਿਹੇ ਹੀ ਨੋਰਾ ਫਤੇਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਛੋਟੀ ਬੱਚੀ ਦੇ ਨਾਲ ਨਜ਼ਰ ਆ ਰਹੀ ਹੈ।
ਨੋਰਾ ਫਤੇਹੀ ਦਾ ਇਸ ਛੋਟੀ ਬੱਚੀ ਨਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰਿਹਾ ਹੈ। ਵੀਡੀਓ 'ਚ ਨੋਰਾ ਇਸ ਬੱਚੀ ਨਾਲ ਗੱਲ ਕਰ ਰਹੀ ਹੈ। ਪਿਆਰੀ ਬੱਚੀ ਨੋਰਾ ਫਤੇਹੀ ਨੂੰ ਬਹੁਤ ਧਿਆਨ ਨਾਲ ਦੇਖ ਰਹੀ ਹੈ। ਉਹ ਬੱਚੀ ਆਪਣੇ ਤੋਤਲੇ ਅੰਦਾਜ਼ ਦੇ ਨਾਲ ਨੋਰਾ ਦਾ ਨਾਮ ਵੀ ਲੈਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਨੋਰਾ ਆਪਣੇ ਸੁਪਰਹਿੱਟ ਗੀਤ ਡਾਂਸ ਮੇਰੀ ਰਾਣੀ 'ਤੇ ਇਸ ਬੱਚੀ ਦੇ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ ।
ਬੱਚੀ ਵੀ ਉਸ ਨੂੰ ਦੇਖ ਕੇ ਮਜ਼ੇਦਾਰ ਅੰਦਾਜ਼ 'ਚ ਨੱਚ ਰਹੀ ਹੈ। ਨੋਰਾ ਫਤੇਹੀ ਇਸ ਛੋਟੀ ਬੱਚੀ ਨੂੰ ਡਾਂਸ ਕਰਦੇ ਹੋਏ ਪਿਆਰ ਕਰ ਰਹੀ ਹੈ। ਮਜ਼ਾਕੀਆ ਅੰਦਾਜ਼ ਵਿੱਚ ਨੋਰਾ ਕਹਿ ਰਹੀ ਹੈ ਕਿ ਉਹ ਇਸ ਬੱਚੀ ਨੂੰ ਘਰ ਲੈ ਜਾ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਨੋਰਾ ਬੱਚੀ ਨੂੰ ਪਿਆਰ ਦੇ ਨਾਲ ਕਿੱਸ ਕਰਦੀ ਹੈ ਤੇ ਉਸ ਦੇ ਕੱਪੜਿਆਂ ਦੀ ਤਾਰੀਫ ਵੀ ਕਰਦੀ ਹੈ। ਨੋਰਾ ਫਤੇਹੀ ਅਤੇ ਇਸ ਛੋਟੀ ਬੱਚੀ ਦੀ ਕਿਊਟ ਬੌਂਡਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਹੋਰ ਪੜ੍ਹੋ : ਜਾਣੋ ਸ਼ਹਿਨਾਜ਼ ਗਿੱਲ, ਹਿਨਾ ਖ਼ਾਨ, ਤੇਜਸਵੀ ਪ੍ਰਕਾਸ਼ ਕਿੰਨੀ ਕਮਾਈ ਕਰਦੀਆਂ ਨੇ ਸੋਸ਼ਲ ਮੀਡੀਆ ਤੋਂ
View this post on Instagram