ਇਕ ਹੀ ਦਿਨ 'ਚ "ਬੋਲਡ" ਹੋਏ ਦੋਵੇਂ ਭਾਰਤੀ ਗੇਂਦਬਾਜ਼, ਵੇਖੋ ਤਸਵੀਰਾਂ
ਲਗਦਾ ਹੈ ਅੱਜ ਕ੍ਰਿਕਟ ਜਗਤ ਵਿਚ ਵਿਆਹ ਕਰਵਾਉਣ ਦਾ ਸੀਜ਼ਨ ਚੱਲ ਰਿਹਾ ਹੈ | ਅੱਜ ਜਿਥੇ ਭੁਵਨੇਸ਼ਵਰ ਕੁਮਾਰ ਦਾ ਵਿਆਹ ਪਹਿਲਾ ਤੋਂ ਹੀ ਸਥਿਰ ਸੀ ਉਥੇ ਹੀ ਅਚਾਨਕ ਜ਼ਾਹਿਰ ਖਾਨ Zaheer Khan ਅਤੇ ਸਾਗਰੀਕਾ ਘਾਟਗੇ Sagrika Ghatge ਦੇ ਵਿਆਹ ਦੀਆਂ ਤਸਵੀਰਾਂ ਆ ਗਈਆਂ | ਜ਼ਾਹਿਰ ਖਾਨ ਅਤੇ ਸਾਗਰੀਕਾ ਨੇ ਅੱਜ ਮੁੰਬਈ ਵਿਚ ਰਜਿਸਟਰ ਮੈਰਿਜ ਕਰ ਲਈ ਹੈ | ਜ਼ਾਹਿਰ ਦੀ ਮਾਰਕੀਟਿੰਗ ਹੈਡ ਅੰਜਨਾ ਸ਼ਰਮਾ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਅੱਪਲੋਡ ਕਿੱਤੀਆਂ ਨੇ | ਜ਼ਾਹਿਰ ਅਤੇ ਸਾਗਰੀਕਾ 27 ਨਵੰਬਰ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਦੇਣਗੇ |
ਦੂਜੇ ਪਾਸੇ ਭਾਰਤ ਦੇ ਤੇਜ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅੱਜ ਵਿਆਹ ਕਰਵਾਉਣ ਜਾ ਰਹੇ ਹਨ | ਭੁਵਨੇਸ਼ਵਰ ਦੀ ਨੂਪੁਰ ਨਾਗਰ ਨਾਲ ਮੇਰਠ ਵਿਖੇ ਵਿਆਹ ਕਰਵਾਉਣ ਵਾਲੇ ਹਨ | ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਭੁਵਨੇਸ਼ਵਰ ਦੀ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ | ਇਸਦੇ ਨਾਲ ਹੀ ਭੁਵਨੇਸ਼ਵਰ ਦੀ ਘੋੜੀ ਚੜੇ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ |