ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕ ਸੰਧੂ ਹੁੰਦਾ ਸੀ’ ਦਾ ਸੈਡ ਸੌਂਗ ਹਿੰਮਤ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

Written by  Lajwinder kaur   |  February 24th 2020 11:07 AM  |  Updated: February 24th 2020 11:07 AM

ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕ ਸੰਧੂ ਹੁੰਦਾ ਸੀ’ ਦਾ ਸੈਡ ਸੌਂਗ ਹਿੰਮਤ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

ਗਿੱਪੀ ਗਰੇਵਾਲ ਦੀ ਇਸ ਹਫ਼ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਨਵਾਂ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ । ਫ਼ਿਲਮ ਦਾ ਸੈਡ ਸੌਂਗ ‘ਦਿਲ ਤੋੜਨ ਵਾਲਿਆਂ ਨੂੰ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਹਿੰਮਤ ਸੰਧੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ‘ਚ ਹਿੰਮਤ ਸੰਧੂ ਵੱਲੋਂ ਗਿੱਪੀ ਗਰੇਵਾਲ ਦੇ ਦਿਲ ਦੇ ਦਰਦਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ ।

ਹੋਰ ਵੇਖੋ:ਅੰਗਰੇਜ਼ ਅਲੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਇੱਕ ਸੰਧੂ ਹੁੰਦਾ ਸੀ’ ਟਾਈਟਲ ਟਰੈਕ, ਨੌਜਵਾਨਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਗਾਣੇ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ । ਗੀਤ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

‘ਇੱਕ ਸੰਧੂ ਹੁੰਦਾ ਸੀ’ ਜਿਸ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ । ਇਸ ਤੋਂ ਇਲਾਵਾ ਫ਼ਿਲਮ ‘ਚ ਰੌਸ਼ਨ ਪ੍ਰਿੰਸ, ਬੱਬਲ ਰਾਏ, ਧੀਰਜ ਕੁਮਾਰ, ਮੁਕੁਲ ਦੇਵ, ਵਿਕਰਮਜੀਤ, ਜੱਸ ਗਰੇਵਾਲ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ । ਐਕਸ਼ਨ, ਰੋਮਾਂਸ ਤੇ ਡਰਾਮੇ ਵਾਲੀ ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਬਾਲੀਵੁੱਡ ਦੇ ਨਾਮੀ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੇ ਨਿਰਦੇਸ਼ਨ ਹੇਠ ਫ਼ਿਲਮ ਦੇ ਐਕਸ਼ਨ ਸੀਨਜ਼ ਨੂੰ ਤਿਆਰ ਕੀਤਾ ਗਿਆ ਹੈ। ‘ਇੱਕ ਸੰਧੂ ਹੁੰਦਾ ਸੀ’ ਪੰਜਾਬੀ ਫ਼ਿਲਮ 28 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network