ਪਿਆਰ ‘ਚ ਹੁੰਦੀ ਨੋਕ-ਝੋਕ ਨੂੰ ਬਿਆਨ ਕਰਦਾ ‘ਇੱਕ ਸੰਧੂ ਹੁੰਦਾ ਸੀ’ ਦਾ ਨਵਾਂ ਗੀਤ ‘ਸੋਨੇ ਦੀ ਵੰਗ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  February 21st 2020 11:11 AM  |  Updated: February 21st 2020 11:11 AM

ਪਿਆਰ ‘ਚ ਹੁੰਦੀ ਨੋਕ-ਝੋਕ ਨੂੰ ਬਿਆਨ ਕਰਦਾ ‘ਇੱਕ ਸੰਧੂ ਹੁੰਦਾ ਸੀ’ ਦਾ ਨਵਾਂ ਗੀਤ ‘ਸੋਨੇ ਦੀ ਵੰਗ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਨਵਾਂ ਰੋਮਾਂਟਿਕ ਗੀਤ ‘ਸੋਨੇ ਦੀ ਵੰਗ’ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਜੀ ਹਾਂ ਇਸ ਗੀਤ ਨੂੰ ਖ਼ੁਦ ਗਿੱਪੀ ਗਰੇਵਾਲ ਤੇ ਪੰਜਾਬੀ ਗਾਇਕਾ ਇੰਦਰ ਕੌਰ ਨੇ ਮਿਲਕੇ ਗਾਇਆ ਹੈ ।

ਜੇ ਗੱਲ ਕਰੀਏ ‘ਸੋਨੇ ਦੀ ਵੰਗ’ ਗਾਣੇ ਦੀ ਤਾਂ ਉਸ ‘ਚ ਪਿਆਰ ਕਰਨ ਵਾਲਿਆਂ ਦੀ ਮਿੱਠੀ ਨੋਕ-ਝੋਕ ਨੂੰ ਬਾਕਮਾਲ ਦੇ ਢੰਗ ਨਾਲ ਬਿਆਨ ਕੀਤਾ ਹੈ । ਇਸ ਗਾਣੇ ਨੂੰ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ ਉੱਤੇ ਫਿਲਮਾਇਆ ਗਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਦੇਸੀ ਕਰਿਊ ਵਾਲਿਆਂ ਨੇ ਸ਼ਾਨਦਾਰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਹੰਬਲ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ ।

 ਹੋਰ ਵੇਖੋ:ਗੁਰੂ ਰੰਧਾਵਾ ਦਾ ‘ਸੁਰਮਾ ਸੁਰਮਾ’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਐਕਸ਼ਨ, ਰੋਮਾਂਸ ਤੇ ਡਰਾਮੇ ਵਾਲੀ ਇਸ ਫ਼ਿਲਮ ਨੂੰ ਰਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ‘ਇੱਕ ਸੰਧੂ ਹੁੰਦਾ ਸੀ’ ਦੇ ਲੀਡ ਰੋਲ ‘ਚ ਨਜ਼ਰ ਆਉਣਗੇ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ । ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ, ਬੱਬਲ ਰਾਏ, ਵਿਕਰਮਜੀਤ, ਜੱਸ ਗਰੇਵਾਲ, ਮੁਕੁਲ ਦੇਵ, ਧੀਰਜ ਕੁਮਾਰ ਤੋਂ ਇਲਾਵਾ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ । ਐਕਸ਼ਨ ਦੇ ਨਾਲ ਭਰੀ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ 28 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network