ਗੁਰੂ ਰੰਧਾਵਾ ਦਾ ‘ਸੁਰਮਾ ਸੁਰਮਾ’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  February 18th 2020 03:26 PM  |  Updated: February 18th 2020 03:26 PM

ਗੁਰੂ ਰੰਧਾਵਾ ਦਾ ‘ਸੁਰਮਾ ਸੁਰਮਾ’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੇ ਨਵੇਂ ਸਿੰਗਲ ਟਰੈਕ ‘ਸੁਰਮਾ ਸੁਰਮਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਜੀ ਹਾਂ ਇੰਟਰਨੈਸ਼ਨਲ ਗਾਇਕ ਪਿਟਬੁਲ ਤੋਂ ਬਾਅਦ ਉਹ ਫੇਮਸ ਸਿੰਗਰ Jay Sean ਦੇ ਨਾਲ ਕਲੈਬੋਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ।  ਉਨ੍ਹਾਂ ਦੇ ਨਵੇਂ ਗੀਤ ਸੁਰਮਾ ਸੁਰਮਾ ‘ਚ ਗੁਰੂ ਰੰਧਾਵਾ ਤੇ Jay Sean ਦੀ ਜੁਗਲਬੰਦੀ ਸੁਣਨ ਨੂੰ ਮਿਲ ਰਹੀ ਹੈ।

ਹੋਰ ਵੇਖੋ:ਇਸ਼ਕ ਦੀਆਂ ਬਾਤਾਂ ਪਾਉਂਦਾ ‘ਸੁਫ਼ਨਾ’ ਫ਼ਿਲਮ ਦਾ ਰੋਮਾਂਟਿਕ ਗੀਤ ‘ਜੰਨਤ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਗੁਰੂ ਰੰਧਾਵਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਅੰਗਰੇਜ਼ੀ ਬੋਲ Jay Sean ਨੇ ਲਿਖੇ ਨੇ। ਗੱਲ ਕਰੀਏ ਸੰਗੀਤ ਦੀ ਤਾਂ ਉਹ ਵੀ ਮਿਊਜ਼ਿਕ (Vee music) ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਨਾਮੀ ਵੀਡੀਓ ਡਾਇਰੈਕਟਰ ਗਿਫ਼ਟੀ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਗੁਰੂ ਰੰਧਾਵਾ, Jay Sean ਤੇ ਵਿਦੇਸ਼ੀ ਮਾਡਲ Larissa Bonesi । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਸੁਰਮਾ ਸੁਰਮਾ’ ਗੀਤ ਨੇ ਕੁਝ ਹੀ ਘੰਟਿਆਂ ‘ਚ ਚਾਰ ਲੱਖ ਵਿਊਜ਼ ਨੂੰ ਪਾਰ ਕਰ ਲਿਆ ਹੈ। ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ  ਇਸ਼ਕ ਤੇਰਾ, ਸਲੋਲੀ ਸਲੋਲੀ, ਲਾਹੌਰ, ਮੇਡ ਇਨ ਇੰਡੀਆ, ਹਾਈ ਰੇਟਡ ਗੱਭਰੂ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ ਕਈ ਹਿੰਦੀ ਫ਼ਿਲਮਾਂ ਦਾ ਸ਼ਿੰਗਾਰ ਬਣ ਚੁੱਕੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਗੀਤ ਵਰੁਣ ਧਵਨ ਦੀ ਫ਼ਿਲਮ ਸ੍ਰਟੀਟ ਡਾਂਸ ਥ੍ਰੀਡੀ ‘ਚ ਵੀ ਸੁਣਨ ਨੂੰ ਮਿਲਿਆ ਸੀ। ਦਰਸ਼ਕਾਂ ਵੱਲੋਂ ਗੁਰੂ ਰੰਧਾਵਾ ਦੇ ਸਾਰੇ ਹੀ ਗੀਤਾਂ ਨੂੰ ਖੂਬ ਪਿਆਰ ਮਿਲਦਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network