
ਮਰਹੂਮ ਗਾਇਕ ਸੋਨੀ ਪਾਬਲਾ (Soni Pabla) ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪਰ ਇਹ ਹੋਣਹਾਰ ਗਾਇਕ ਬਹੁਤ ਛੋਟੀ ਜਿਹੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ । ਜਿਸ ਤੋਂ ਬਾਅਦ ਮਰਹੂਮ ਗਾਇਕ ਦੇ ਪ੍ਰਸ਼ੰਸਕ ਉਸ ਦੀ ਆਵਾਜ਼ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਸਨ ।

ਹੋਰ ਪੜ੍ਹੋ : ਫੈਕਟਰੀ ਵਿੱਚ ਕੰਮ ਕਰਦੇ ਸੋਨੀ ਪਾਬਲਾ ਦੇ ਗਾਇਕੀ ਦੇ ਟੈਲੇਂਟ ਨੂੰ ਇਹਨਾਂ ਲੋਕਾਂ ਨੇ ਪਛਾਣਿਆ ਸੀ
ਪਰ ਹੁਣ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ੀ ਦੀ ਖ਼ਬਰ ਹੈ । ਉਹ ਇਹ ਹੈ ਕਿ ਗਾਇਕ ਦੇ ਪ੍ਰਸ਼ੰਸਕਾਂ ਲਈ ਉਸ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸੋਨੀ ਪਾਬਲਾ ਦੀ ਆਵਾਜ਼ ‘ਚ ਇਕਵਿੰਦਰ ਸਿੰਘ ਉਰਫ ਇੱਕੀ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ।

ਹੋਰ ਪੜ੍ਹੋ : ਸੋਨੀ ਪਾਬਲਾ ਨਹੀਂ ਕਿਸੇ ਨੇ ਬਣ ਜਾਣਾ,ਪ੍ਰਸ਼ੰਸਕ ਕਰਦੇ ਨੇ ਕੁਝ ਇਸ ਤਰ੍ਹਾਂ ਯਾਦ
ਲੰਮੇ ਸਮੇਂ ਬਾਅਦ ਸੋਨੀ ਪਾਬਲਾ ਦੀ ਆਵਾਜ਼ ‘ਚ ਗੀਤ ਸੁਣ ਕੇ ਉਸ ਦੇ ਪ੍ਰਸ਼ੰਸਕ ਵੀ ਭਾਵੁਕ ਨਜ਼ਰ ਆਏ ।ਇਕਵਿੰਦਰ ਸਿੰਘ ਉਰਫ ਇਕੀ ਸਿੰਘ ਇੱਕ ਪ੍ਰਸਿੱਧ ਸੰਗੀਤ ਨਿਰਮਾਤਾ ਹੈ ਜੋ ਗੁਰਨਾਮ ਭੁੱਲਰ ਦੇ ਡਾਇਮੰਡ ਅਤੇ ਦਿਲਜੀਤ ਦੋਸਾਂਝ ਦੇ ਹਿੱਟ ਗੀਤਾਂ ਨੂੰ ਮਿਊਜ਼ਿਕ ਦੇ ਚੁੱਕਿਆ ਹੈ । ਦੱਸ ਦਈਏ ਕਿ ਸੋਨੀ ਪਾਬਲਾ ਇੱਕ ਅਜਿਹਾ ਗਾਇਕ ਸੀ । ਜਿਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ ।

ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਦੁਨੀਆ ਭਰ ‘ਚ ਵੱਖਰੀ ਪਛਾਣ ਬਣਾਈ ਸੀ । ਪਰ ਅਫਸੋਸ ਪੂਰੀ ਦੁਨੀਆ ‘ਚ ਮਸ਼ਹੂਰ ਪੰਜਾਬੀ ਇੰਡਸਟਰੀ ਦਾ ਇਹ ਸਿਤਾਰਾ ਇਸ ਦੁਨੀਆ ਤੋਂ ੨੦੦੬ ‘ਚ ਹਮੇਸ਼ਾ ਲਈ ਰੁਖਸਤ ਹੋ ਗਿਆ ਸੀ । ਉਹ ਵਿਦੇਸ਼ ‘ਚ ਪਰਫਾਰਮ ਕਰਨ ਗਿਆ ਸੀ, ਪਰ ਉੱਥੇ ਸ਼ੋਅ ਦੇ ਦੌਰਾਨ ਹੀ ਉਸ ਦੀ ਹਾਲਤ ਵਿਗੜ ਗਈ ਸੀ ਅਤੇ ਕੁਝ ਹੀ ਪਲਾਂ ਬਾਅਦ ਉਸ ਦਾ ਦਿਹਾਂਤ ਹੋ ਗਿਆ ਸੀ ।