ਗੁਰੂ ਸਾਹਿਬਾਨਾਂ ਦੀ ਅਣਮੁੱਲੀ ਦਾਤ ਲੰਗਰ ਦੀ ਜਾਣੋ ਕੀ ਹੈ ਅਹਿਮੀਅਤ, ਦੇਖੋ ਵੀਡੀਓ

Written by  Lajwinder kaur   |  January 17th 2019 06:33 PM  |  Updated: January 17th 2019 06:41 PM

ਗੁਰੂ ਸਾਹਿਬਾਨਾਂ ਦੀ ਅਣਮੁੱਲੀ ਦਾਤ ਲੰਗਰ ਦੀ ਜਾਣੋ ਕੀ ਹੈ ਅਹਿਮੀਅਤ, ਦੇਖੋ ਵੀਡੀਓ

ਬਾਬੇ ਨਾਨਕ ਦਾ ਕੁੱਝ ਆਨੇ ਖਰਚ ਕਰ ਕੇ ਭੁੱਖਿਆਂ ਤੇ ਗਰੀਬਾਂ ‘ਚ ਵਰਤਾਇਆ ਲੰਗਰ ਅੱਜ ਵੀ ਗੁਰੂ ਮਰਿਯਾਦਾ ‘ਚ ਸ਼ਰਧਾ ਰੱਖਣ ਵਾਲਿਆਂ ਲਈ ਸੇਵਾ ਭਾਵਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਲੰਗਰ ‘ਚ ਸ਼ਰਧਾ ਦੇ ਨਾਲ ਪਰੋਸਿਆ ਖਾਣਾ ਖਾ ਕੇ ਖਾਣ ਵਾਲਿਆਂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ।

https://www.youtube.com/watch?v=zHeZtQoutOQ

ਹੋਰ ਵੇਖੋ: ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਵਿੱਚ ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਇਸੇ ਸੰਦੇਸ਼ ਨੂੰ ਅੱਗੇ ਤੋਰ ਦਿਆਂ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਤੇ ਪੰਗਤ ਦੀ ਰੀਤ ਚਲਾਈ। ਗੁਰੂ ਅਮਰ ਦਾਸ ਜੀ ਨੇ ਜਾਤ-ਪਾਤ ਦਾ ਭੇਦ ਮਿਟਾਉਣ ਅਤੇ ਬਰਾਬਰਤਾ  ਦਾ ਸੰਦੇਸ਼ ਦੇਣ ਦੀ ਖਾਤਰ ਹੀ ਪਹਿਲਾਂ ਪੰਗਤ ਫਿਰ ਸੰਗਤ ਦਾ ਹੁਕਮ ਕੀਤਾ ਸੀ। ਬਾਦਸ਼ਾਹ ਅਕਬਰ ਵੀ ਜਦੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਉਸ ਨੂੰ ਵੀ ਲੰਗਰ ਛਕਣ ਪਿੱਛੋਂ ਹੀ ਦਰਸ਼ਨ ਦਿੱਤੇ ਸਨ। ਗੁਰੂ ਗ੍ਰੰਥ ਸਾਹਿਬ ਜੀ ‘ਚ ਵੀ ਲੰਗਰ ਦੀ ਮਹਿਮਾ ਨੂੰ ਸੁਖਮਤਾ ਤੇ ਬੜੀ ਹੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ।

Importance Of Guru Ka Langar, Watch The VIDEO

ਲੰਗਰ ‘ਚ ਉਚ-ਨੀਚ ਤੇ ਜਾਤ-ਪਾਤ ਦੇ ਫਰਕ ਨੂੰ ਖਤਮ ਕਰਕੇ ਪੰਗਤ ਦੇ ਵਿੱਚ ਸ਼ਰਧਾ ਦਾ ਖਾਣਾ ਪਰੋਸਿਆ ਜਾਂਦਾ ਹੈ। ਲੰਗਰ ਗੁਰੂ ਸਾਹਿਬਾਨਾਂ ਦੀ ਉਹ ਮਿਹਰ ਹੈ ਜੋ ਕਿ ਸਦੀਆਂ ਤੋਂ ਚੱਲੀ ਆ ਰਹੀ ਹੈ। ਲੰਗਰ ਨੂੰ ਬੜੀ ਸ਼ਰਧਾ, ਪ੍ਰਮਾਤਮਾ ਦੇ ਸਿਮਰਨ ਤੇ ਸੁੱਚੀ ਕਮਾਈ ਦੇ ਨਾਲ ਬਣਾਇਆ ਜਾਂਦਾ। ਲੰਗਰ ‘ਚ ਬਣਾਏ ਜਾਣ ਵਾਲੇ ਭੋਜਨ ਨੂੰ ਪੂਰੀ ਸਿੱਖ ਰਹਿਤ ਮਰਿਯਾਦਾ ਤੇ ਸੁੱਚਮਤਾ ਦੇ ਨਾਲ ਬਣਾਇਆ ਜਾਂਦਾ ਹੈ। ਗੁਰੂ ਸਾਹਿਬਾਨਾਂ ਦੀ ਦਿੱਤੀ ਰਹਿਮਤ ਲੰਗਰ ਦੀ ਪ੍ਰਥਾ ਰਹਿੰਦੀ ਦੁਨੀਆਂ ਤੱਕ ਇੰਜ ਹੀ ਇਨਸਾਨੀਅਤ ਨੂੰ ਉਚ-ਨੀਚ ਤੇ ਸਮਾਜਿਕ ਕੁਰੀਤੀਆਂ ਤੋਂ ਰਹਿਤ ਸੁਚੱਜਾ ਜੀਵਨ ਜੀਉਣ ਦਾ ਉਪਦੇਸ਼ ਦਿੰਦੀ ਰਹੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network