ਨਿਊਯਾਰਕ ‘ਚ ਰਿਚਮੰਡ ਹਿਲ ਸਟ੍ਰੀਟ ਦਾ ਨਾਂਅ ਬਦਲ ਕੇ ਰੱਖਿਆ ਗਿਆ ‘ਪੰਜਾਬ ਐਵਨਿਊ’, ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ

written by Shaminder | October 26, 2020

ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਆਪਣੇ ਕੰਮ ਅਤੇ ਮਿਹਨਤ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ । ਵਿਦੇਸ਼ੀਆਂ ਦਾ ਦਿਲ ਜਿੱਤਣ ‘ਚ ਵੀ ਪੰਜਾਬੀ ਕਾਮਯਾਬ ਰਹੇ ਨੇ । ਅੱਜ ਪੰਜਾਬੀਆਂ ਲਈ ਮਾਣ ਦੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ।

punjabi av punjabi av
ਉਹ ਇਹ ਹੈ ਕਿ ਨਿਊਯਾਰਕ ਦੇ ਕੁਈਨਸ ‘ਚ ਰਿਚਮੰਡ ਹਿੱਲ ਸਟ੍ਰੀਟ ਦਾ ਨਾਮ ਬਦਲ ਕੇ ‘ਪੰਜਾਬ ਐਵਨਿਊ’ ਰੱਖਿਆ ਗਿਆ ਹੈ ।
punjabi av punjabi av
ਇਹ ਉਪਰਾਲਾ ਪਿਛਲੇ ਦੋ ਸਾਲਾਂ ਸਾਊਥ ਏਸ਼ੀਅਨ ਗਰੁੱਪ ਵੱਲੋਂ ਕੀਤੇ ਜਾ ਰਹੇ ਸਾਂਝੇ ਉਪਰਾਲਿਆਂ ਦੀ ਬਦੌਲਤ ਇਹ ਸੰਭਵ ਹੋ ਸਕਿਆ ਹੈ ।
punjabi av punjabi av
ਇਸ ਖ਼ਬਰ ਤੋਂ ਬਾਅਦ ਸਮੂਹ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ ਅਤੇ ਜਿਸ ਸਮੇਂ ਇਸ ਦਾ ਰਸਮੀ ਉਦਘਾਟਨ ਹੋਇਆ ਉਸ ਸਮੇਂ ਵੱਡੀ ਗਿਣਤੀ ‘ਚ ਪੰਜਾਬੀ ਇਨ੍ਹਾਂ ਪਲਾਂ ਦਾ ਗਵਾਹ ਬਣੇ । ਦੱਸ ਦਈਏ ਕਿ ਨਿਊਯਾਰਕ ਸਥਿਤ ਕੁਈਨਜ਼ ਇਲਾਕੇ ਨੂੰ ਛੋਟੇ ਪੰਜਾਬ ਵੱਜੋਂ ਜਾਣਿਆ ਜਾਂਦਾ ਹੈ ਅਤੇ ਵੱਡੀ ਗਿਣਤੀ ‘ਚ ਪੰਜਾਬੀ ਇੱਥੇ ਰਹਿੰਦੇ ਹਨ ।

0 Comments
0

You may also like