ਪਹਿਲੀ ਮੁਲਾਕਾਤ ’ਚ ਅਕਸ਼ੇ ਕੁਮਾਰ ਨੂੰ ‘ਗੇ’ ਸਮਝ ਬੈਠੀ ਸੀ ਟਵਿੰਕਲ ਖੰਨਾ ਦੀ ਮਾਂ ਡਿੰਪਲ, ਟਵਿੰਕਲ ਦੇ ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ

written by Rupinder Kaler | December 29, 2020

29 ਦਸੰਬਰ ਨੂੰ ਅਕਸ਼ੇ ਕੁਮਾਰ ਦੀ ਪਤਨੀ ਤੇ ਅਦਾਕਾਰਾ ਟਵਿੰਕਲ ਖੰਨਾ ਦਾ ਜਨਮ ਦਿਨ ਹੁੰਦਾ ਹੈ । ਅਕਸ਼ੇ ਕੁਮਾਰ ਤੇ ਟਵਿੰਕਲ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਹੈ । ਅਕਸ਼ੇ ਕੁਮਾਰ ਤੇ ਟਵਿੰਕਲ ਦੀ ਮੁਲਾਕਾਤ ਇੱਕ ਮੈਗਜੀਨ ਦੇ ਸ਼ੂਟ ਦੌਰਾਨ ਹੋਈ ਸੀ । ਅਕਸ਼ੇ ਕੁਮਾਰ ਜਦੋਂ ਸ਼ੂਟ ਲਈ ਸੈੱਟ ਤੇ ਪਹੁੰਚੇ ਤਾਂ ਉਹ ਟਵਿੰਕਲ ਨੂੰ ਦੇਖਦੇ ਹੀ ਰਹਿ ਗਏ । akshay-kumar ਹੋਰ ਪੜ੍ਹੋ :

ਅਕਸ਼ੇ ਕੁਮਾਰ ਕੋਲ ਉਸ ਸ਼ੂਟ ਦੀ ਤਸਵੀਰ ਅੱਜ ਵੀ ਮੌਜੂਦ ਹੈ । ਅਕਸ਼ੇ ਕੁਮਾਰ ਨਹੀਂ ਸਨ ਜਾਣਦੇ ਕਿ ਜਿਸ ਕੁੜੀ ਨਾਲ ਉਹ ਸ਼ੂਟ ਕਰ ਰਹੇ ਹਨ, ਉਹ ਹੀ ਉਸ ਦੀ ਜੀਵਨ ਸਾਥਣ ਬਣੇਗੀ । ਖ਼ਬਰਾਂ ਦੀ ਮੰਨੀਏ ਤਾਂ ਜਦੋਂ ਟਵਿੰਕਲ ਦੀ ਅਕਸ਼ੇ ਕੁਮਾਰ ਨਾਲ ਮੁਲਾਕਾਤ ਹੋਈ ਸੀ ਉਸ ਸਮੇਂ ਉਹ ਹਾਲ ਹੀ ਵਿੱਚ ਹੋਏ ਬ੍ਰੇਕਅਪ ਨਾਲ ਜੂਝ ਰਹੀ ਸੀ । akshay-kumar ਆਪਣੀ ਇੱਕ ਗਲਤ ਫਹਿਮੀ ਕਰਕੇ ਡਿੰਪਲ ਨੇ ਅਕਸ਼ੇ ਕੁਮਾਰ ਦੇ ਸਾਹਮਣੇ ਇੱਕ ਸ਼ਰਤ ਰੱਖੀ ਸੀ ਕਿ ਉਹ ਇੱਕ ਸਾਲ ਤੱਕ ਟਵਿੰਕਲ ਨਾਲ ਲਿਵ ਇਨ ਵਿੱਚ ਰਹੇ । ਇਸ ਤੋਂ ਬਾਅਦ ਵਿਆਹ ਬਾਰੇ ਕੋਈ ਫੈਸਲਾ ਲਿਆ ਜਾਵੇਗਾ । akshay-kumar  ਦਰਅਸਲ ਡਿੰਪਲ ਨੇ ਅਕਸ਼ੇ ਕੁਮਾਰ ਨੂੰ ਪਹਿਲੀ ਮੁਲਾਕਾਤ ਦੌਰਾਨ ਗੇ ਸਮਝ ਲਿਆ ਸੀ । 17 ਜਨਵਰੀ 2001 ਵਿੱਚ ਅਕਸ਼ੇ ਕੁਮਾਰ ਨੇ ਟਵਿੰਕਲ ਨਾਲ ਵਿਆਹ ਕਰਵਾ ਲਿਆ । ਦੋਹਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ।

0 Comments
0

You may also like