ਪਹਿਲੀ ਮੁਲਾਕਾਤ ’ਚ ਅਕਸ਼ੇ ਕੁਮਾਰ ਨੂੰ ‘ਗੇ’ ਸਮਝ ਬੈਠੀ ਸੀ ਟਵਿੰਕਲ ਖੰਨਾ ਦੀ ਮਾਂ ਡਿੰਪਲ, ਟਵਿੰਕਲ ਦੇ ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ

Written by  Rupinder Kaler   |  December 29th 2020 02:56 PM  |  Updated: December 29th 2020 02:56 PM

ਪਹਿਲੀ ਮੁਲਾਕਾਤ ’ਚ ਅਕਸ਼ੇ ਕੁਮਾਰ ਨੂੰ ‘ਗੇ’ ਸਮਝ ਬੈਠੀ ਸੀ ਟਵਿੰਕਲ ਖੰਨਾ ਦੀ ਮਾਂ ਡਿੰਪਲ, ਟਵਿੰਕਲ ਦੇ ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ

29 ਦਸੰਬਰ ਨੂੰ ਅਕਸ਼ੇ ਕੁਮਾਰ ਦੀ ਪਤਨੀ ਤੇ ਅਦਾਕਾਰਾ ਟਵਿੰਕਲ ਖੰਨਾ ਦਾ ਜਨਮ ਦਿਨ ਹੁੰਦਾ ਹੈ । ਅਕਸ਼ੇ ਕੁਮਾਰ ਤੇ ਟਵਿੰਕਲ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਹੈ । ਅਕਸ਼ੇ ਕੁਮਾਰ ਤੇ ਟਵਿੰਕਲ ਦੀ ਮੁਲਾਕਾਤ ਇੱਕ ਮੈਗਜੀਨ ਦੇ ਸ਼ੂਟ ਦੌਰਾਨ ਹੋਈ ਸੀ । ਅਕਸ਼ੇ ਕੁਮਾਰ ਜਦੋਂ ਸ਼ੂਟ ਲਈ ਸੈੱਟ ਤੇ ਪਹੁੰਚੇ ਤਾਂ ਉਹ ਟਵਿੰਕਲ ਨੂੰ ਦੇਖਦੇ ਹੀ ਰਹਿ ਗਏ ।

akshay-kumar

ਹੋਰ ਪੜ੍ਹੋ :

ਅਕਸ਼ੇ ਕੁਮਾਰ ਕੋਲ ਉਸ ਸ਼ੂਟ ਦੀ ਤਸਵੀਰ ਅੱਜ ਵੀ ਮੌਜੂਦ ਹੈ । ਅਕਸ਼ੇ ਕੁਮਾਰ ਨਹੀਂ ਸਨ ਜਾਣਦੇ ਕਿ ਜਿਸ ਕੁੜੀ ਨਾਲ ਉਹ ਸ਼ੂਟ ਕਰ ਰਹੇ ਹਨ, ਉਹ ਹੀ ਉਸ ਦੀ ਜੀਵਨ ਸਾਥਣ ਬਣੇਗੀ । ਖ਼ਬਰਾਂ ਦੀ ਮੰਨੀਏ ਤਾਂ ਜਦੋਂ ਟਵਿੰਕਲ ਦੀ ਅਕਸ਼ੇ ਕੁਮਾਰ ਨਾਲ ਮੁਲਾਕਾਤ ਹੋਈ ਸੀ ਉਸ ਸਮੇਂ ਉਹ ਹਾਲ ਹੀ ਵਿੱਚ ਹੋਏ ਬ੍ਰੇਕਅਪ ਨਾਲ ਜੂਝ ਰਹੀ ਸੀ ।

akshay-kumar

ਆਪਣੀ ਇੱਕ ਗਲਤ ਫਹਿਮੀ ਕਰਕੇ ਡਿੰਪਲ ਨੇ ਅਕਸ਼ੇ ਕੁਮਾਰ ਦੇ ਸਾਹਮਣੇ ਇੱਕ ਸ਼ਰਤ ਰੱਖੀ ਸੀ ਕਿ ਉਹ ਇੱਕ ਸਾਲ ਤੱਕ ਟਵਿੰਕਲ ਨਾਲ ਲਿਵ ਇਨ ਵਿੱਚ ਰਹੇ । ਇਸ ਤੋਂ ਬਾਅਦ ਵਿਆਹ ਬਾਰੇ ਕੋਈ ਫੈਸਲਾ ਲਿਆ ਜਾਵੇਗਾ ।

akshay-kumar

ਦਰਅਸਲ ਡਿੰਪਲ ਨੇ ਅਕਸ਼ੇ ਕੁਮਾਰ ਨੂੰ ਪਹਿਲੀ ਮੁਲਾਕਾਤ ਦੌਰਾਨ ਗੇ ਸਮਝ ਲਿਆ ਸੀ । 17 ਜਨਵਰੀ 2001 ਵਿੱਚ ਅਕਸ਼ੇ ਕੁਮਾਰ ਨੇ ਟਵਿੰਕਲ ਨਾਲ ਵਿਆਹ ਕਰਵਾ ਲਿਆ । ਦੋਹਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network