
ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਹਿੰਦੀ ਸਿਨੇਮਾ ਦੇ ਨਾਲ-ਨਾਲ ਪੰਜਾਬੀ ਸਿਨੇਮਾ (Punjabi Cinema)‘ਚ ਵੀ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਪਛਾਣ ਬਣਾਈ ਹੈ । ਜੀ ਹਾਂ ਇਸ ਅਦਾਕਾਰ ਨੂੰ ਤੁਸੀਂ ਛੋਟੇ ਮੋਟੇ ਰੋਲ ਕਰਦਿਆਂ ਵੇਖਿਆ ਹੋਣਾ ਹੈ ।ਪਰ ਇਹ ਅਦਾਕਾਰ ਕਈ ਵੈੱਬ ਸੀਰੀਜ਼ ਅਤੇ ਹਿੰਦੀ ਫ਼ਿਲਮਾਂ ‘ਚ ਵੀ ਨਜਰ ਆ ਚੁੱਕਿਆ ਹੈ ।

ਹੋਰ ਪੜ੍ਹੋ : ਕਿਸਾਨਾਂ ਤੇ ਮਜਦੂਰਾਂ ਦੇ ਹੱਕ ‘ਚ ਫ਼ਿਰ ਗਰਜੇ ਬੱਬੂ ਮਾਨ!
ਜੀ ਹਾਂ ਇਸ ਅਦਾਕਾਰ ਦਾ ਨਾਮ ਹੈ ਅਸ਼ੋਕ ਪਾਠਕ। ਜੋ ਕਿ ਮੈਰਿਜ ਪੈਲੇਸ, ਗੋਲਕ ਬੈਂਕ ਬੁਗਨੀ ਤੇ ਬਟੂਆ, ਕਾਲਾ ਸ਼ਾਹ ਕਾਲਾ, ਕਦੇ ਹਾਂ, ਕਦੇ ਨਾਂ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ । ਇਸ ਤੋਂ ਇਲਾਵਾ ਉਹ ਵੈੱਬ ਸੀਰੀਜ਼ ‘ਪੰਚਾਇਤ’ ‘ਚ ਵੀ ਨਜ਼ਰ ਆ ਚੁੱਕਿਆ ਹੈ ।

ਹੋਰ ਪੜ੍ਹੋ : ਗਾਇਕ ਪ੍ਰੀਤ ਸਿਆਨ ਦਾ ਨਵਾਂ ਗੀਤ ‘ਭੁਰੇ ਦਾ ਢਾਬਾ’ ਰਿਲੀਜ਼
ਪੰਚਾਇਤ ਸੀਰੀਜ਼ ਦੇ ਹੁਣ ਤੱਕ ਕਈ ਸੀਜ਼ਨ ਰਿਲੀਜ਼ ਹੋ ਚੁੱਕੇ ਹਨ । ਜੋ ਇੱਕ ਮਲਟੀ ਸਟਾਰਰ ਪ੍ਰੋਜੈਕਟ ਹੈ । ਅਸ਼ੋਕ ਪਾਠਕ ਹੁਣ ਤੱਕ ਫ਼ਿਲਮਾਂ ‘ਚ ਰੋਲ ਨਿਭਾ ਚੁੱਕਿਆ ਹੈ ਅਤੇ ਉਸ ਦੇ ਵੱਲੋਂ ਨਿਭਾਏ ਗਏ ਸਾਰੇ ਹੀ ਕਿਰਦਾਰਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ‘ਚ ਹੋਰ ਵੀ ਕਈ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ ਅਤੇ ਪੰਜਾਬੀ ਇੰਡਸਟਰੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ । ਬਾਲੀਵੁੱਡ ਦੇ ਅਦਾਕਾਰ ਵੀ ਪੰਜਾਬੀ ਇੰਡਸਟਰੀ ‘ਚ ਕੰਮ ਕਰਨ ਦੇ ਲਈ ਉਤਾਵਲੇ ਹਨ । ਹਰ ਪਾਸੇ ਪੰਜਾਬੀ ਸੰਗੀਤ ਦਾ ਬੋਲਬਾਲਾ ਹੈ ਅਤੇ ਕੋਈ ਵੀ ਬਾਲੀਵੁੱਡ ਫ਼ਿਲਮ ਪੰਜਾਬੀ ਗੀਤਾਂ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ ।
View this post on Instagram
p;