ਭਾਰਤੀ ਟੀਮ ਨੂੰ ਆਸਟ੍ਰੇਲੀਆ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਵਾਇਰਲ ਹੋ ਰਹੇ ਨੇ ਇਹ ਮਜ਼ੇਦਾਰ ਮੀਮਜ਼

written by Lajwinder kaur | September 21, 2022

IND vs AUS 2022: ਏਸ਼ੀਆ ਕੱਪ ਤੋਂ ਬਾਅਦ ਟੀਮ ਇੰਡੀਆ ਨੂੰ ਹੁਣ ਆਸਟ੍ਰੇਲੀਆ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੰਗਲਵਾਰ ਨੂੰ ਮੁਹਾਲੀ ਦੇ ਸਟੇਡੀਅਮ ‘ਚ ਟੀ-20 ਮੈਚ ਖੇਡਿਆ ਗਿਆ।

ਵੱਡਾ ਸਕੋਰ ਬਣਾਉਣ ਤੋਂ ਬਾਅਦ ਵੀ ਟੀਮ ਇੰਡੀਆ ਨੂੰ ਆਸਟ੍ਰੇਲੀਆ ਟੀਮ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਦਿਕ ਪਾਂਡਿਆ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਵੀ ਇੰਡੀਆ ਜਿੱਤ ਨਹੀਂ ਪਾਇਆ। ਏਸ਼ੀਆ ਕੱਪ ਅਤੇ ਫਿਰ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਪ੍ਰਸ਼ੰਸਕ ਇੱਕ ਵਾਰ ਫਿਰ ਦੁਖੀ ਹਨ।

inside image of india vs australia image source twitter

 

ਹੋਰ ਪੜ੍ਹੋ : ਪਾਕਿਸਤਾਨੀ ਹੀਰੋ ਦੇ ਪਿਆਰ ‘ਚ ਕੈਦ ਹੋਈ ਗਦਰ ਫ਼ਿਲਮ ਦੀ 'ਸਕੀਨਾ' ? ਅਮੀਸ਼ਾ ਪਟੇਲ ਦਾ ਇਹ ਰੋਮਾਂਟਿਕ ਵੀਡੀਓ ਹੋਇਆ ਵਾਇਰਲ

inside image of funny meme on team india image source twitter

ਇਸ ਦੇ ਨਾਲ ਹੀ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਮੀਮਜ਼ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਕਈ ਪ੍ਰਸ਼ੰਸਕਾਂ ਨੇ ਟੀਮ ਇੰਡੀਆ ਦੀ ਹਾਰ 'ਤੇ ਮੀਮਜ਼ ਸ਼ੇਅਰ ਕੀਤੇ ਹਨ। ਇੱਥੇ ਪਹਿਲੇ T20I ਨਾਲ ਸਬੰਧਤ ਸਭ ਤੋਂ ਵਧੀਆ ਮੀਮਜ਼ ਦਾ ਸੰਗ੍ਰਹਿ ਹੇਠ ਦਿੱਤਾ ਗਿਆ ਹੈ।

inside image of indian fans image source twitter

ਇੱਕ ਯੂਜ਼ਰ ਨੇ ਇੱਕ ਹਾਲੀਵੁੱਡ ਫ਼ਿਲਮ ‘ਐਵੇਜਰਜ਼’ ਦਾ ਸੀਨ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਦੋਂ ਵੀ ਰੋਹਿਤ ਸ਼ਰਮਾ ਭੁਵਨੇਸ਼ਵਰ ਕੁਮਾਰ ਨੂੰ 19ਵਾਂ ਓਵਰ ਦਿੰਦਾ ਹੈ 😂 #INDvsAUS’

ਇੱਕ ਹੋਰ ਯੂਜ਼ਰ ਨੇ ਸਕੁਇਡ ਗੇਮ ਦੇ ਇੱਕ ਕਿਰਦਾਰ ਦੀਆਂ ਦੋ ਤਸਵੀਰਾਂ ਵਾਲਾ ਮੀਮ ਸ਼ੇਅਰ ਕੀਤਾ ਹੈ।

 

You may also like