ਇੰਦਰਜੀਤ ਨਿੱਕੂ ਦਾ ਵੀਡੀਓ ਹੋ ਰਿਹਾ ਵਾਇਰਲ, ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਗਾਇਕ ਹੋਇਆ ਭਾਵੁਕ

written by Shaminder | August 24, 2022

ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਿਸੇ ਬਾਬੇ ਦੇ ਦਰਬਾਰ ‘ਚ ਆਪਣੀ ਸਮੱਸਿਆ ਲੈ ਕੇ ਪਹੁੰਚੇ ਹਨ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ਅਤੇ ਫੈਨਸ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਇੰਦਰਜੀਤ ਨਿੱਕੂ (Inderjit Nikku) ਪਿਛਲੇ ਕਈ ਸਾਲਾਂ ਤੋਂ ਆਰਥਿਕ ਤੌਰ ਅਤੇ ਪ੍ਰੋਫੈਸ਼ਨਲ ਤੌਰ ‘ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ।

inderjit nikku ,,, image From instagram

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਬਾਕਸ ਆਫ਼ਿਸ ‘ਤੇ ਚੰਗਾ ਰਿਸਪਾਂਸ ਨਾ ਮਿਲਣ ‘ਤੇ ਨਿਰਾਸ਼ ਆਮਿਰ ਖ਼ਾਨ ਨੇ ਅਮਰੀਕਾ ਜਾਣ ਦਾ ਲਿਆ ਫੈਸਲਾ

ਜਿਸ ਤੋਂ ਬਾਅਦ ਉਹ ਇਨ੍ਹਾਂ ਪੇ੍ਰਸ਼ਾਨੀਆਂ ਤੋਂ ਨਿਜ਼ਾਤ ਪਾਉਣ ਦੇ ਲਈ ਇਸ ਬਾਬੇ ਦੇ ਦਰਬਾਰ ‘ਚ ਪਹੁੰਚੇ ਸਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀਆਂ ਪ੍ਰੇਸ਼ਾਨੀਆਂ ਨੂੰ ਦੱਸਦੇ ਹੋਏ ਭਾਵੁਕ ਹੋ ਗਏ ।

inderjit nikku , image From FB page

ਹੋਰ ਪੜ੍ਹੋ :  ਆਸਿਮ ਰਿਆਜ਼ ਦਾ ਛਲਕਿਆ ਦਰਦ, ਸਲਮਾਨ ਖ਼ਾਨ ਦਾ ਨਾਂਅ ਲਏ ਬਗੈਰ ਸਾਧਿਆ ਨਿਸ਼ਾਨਾ

ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇੰਦਰਜੀਤ ਨਿੱਕੂ ਦੀ ਵੱਡੀ ਫੈਨ ਫਾਲਵਿੰਗ ਹੈ।

Inderjit Nikku, image From instagram

ਉਨ੍ਹਾਂ ਦੇ ਦਸਤਾਰ ਦੇ ਸਟਾਈਲ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇੰਦਰਜੀਤ ਨਿੱਕੂ ਜਿੱਥੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਚੁੱਕੇ ਹਨ। ਉਥੇ ਹੀ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ ।

 

View this post on Instagram

 

A post shared by Inderjit Nikku (@inderjitnikku)

You may also like