ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਇੰਦਰਜੀਤ ਨਿੱਕੂ,ਕਿਹਾ ‘ਸਰੀਰਕ ਤੌਰ ‘ਤੇ ਬੇਸ਼ੱਕ ਮਾਰ ਦਿੱਤਾ, ਪਰ ਤੇਰੀ ਸੋਚ ਗਾਣਿਆਂ ‘ਚ ਰਹੇਗੀ ਜਿਉਂਦੀ’

written by Shaminder | November 10, 2022 05:34pm

ਸਿੱਧੂ ਮੂਸੇਵਾਲਾ (Sidhu Moose Wala) ਦੇ ਫੈਨਸ ਤੇ ਉਨ੍ਹਾਂ ਨੂੰ ਚਾਹੁਣ ਵਾਲੇ ਅੱਜ ਵੀ ਯਾਦ ਕਰਕੇ ਭਾਵੁਕ ਹੋ ਰਹੇ ਹਨ । ਇੰਦਰਜੀਤ ਨਿੱਕੂ (Inderjit Nikku ) ਨੇ ਵੀ ਸਿੱਧੂ ਮੂਸੇਵਾਲਾ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਇੰਦਰਜੀਤ ਨਿੱਕੂ ਨੇ ਲਿਖਿਆ ਕਿ ‘ਛੋਟੀ ਜਿਹੀ ਉਮਰ ‘ਚ ਕਿੰਨਾ ਕੁਝ ਗਾਇਆ ‘ਤੇ ਹਾਲੇ ਹੋਰ ਪਤਾ ਨਹੀਂ ਕਿੰਨਾ ਕੁਝ ਗਾਉਣਾ ਸੀ ਭਰਾ, ਤੈਨੂੰ ਸਰੀਰਕ ਤੌਰ ‘ਤੇ ਜ਼ਰੂਰ ਮਾਰ ਦਿੱਤਾ, ਪਰ ਤੂੰ ਤੇ ਤੇਰੀ ਸੋਚ ਤੇਰੇ ਗਾਣਿਆਂ ਰਾਹੀਂ ਹਮੇਸ਼ਾ ਅਮਰ ਰਹੂ’।

punjabi singer and actor inderjit nikku at farmer protest

ਹੋਰ ਪੜ੍ਹੋ : ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼, ਵੇਖੋ ਵੀਡੀਓ

ਇੰਦਰਜੀਤ ਨਿੱਕੂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਸਿੱਧੂ ਦੇ ਫੈਨਸ ਵੀ ਭਾਵੁਕ ਹੋ ਰਹੇ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ ੨੯ ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।

Sidhu Moose Wala's last photo goes viral

ਹੋਰ ਪੜ੍ਹੋ : ਚਾਰੂ ਅਸੋਪਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ ਰਾਜੀਵ ਸੇਨ, ਕਿਹਾ ‘ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਹਨ’

ਜਿਸ ਤੋਂ ਬਾਅਦ ਪੂਰੀ ਦੁਨੀਆ ‘ਚ ਵੱਸਦੇ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਨਮੋਸ਼ੀ ਹੈ ਅਤੇ ਲੋਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪਰ ਹਾਲੇ ਤੱਕ ਗਾਇਕ ਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਿਆ ਹੈ ।

Sidhu Moose Wala's Bhog and Antim Ardaas to be held on THIS date Image Source: Twitter

ਸਿੱਧੂ ਅਜਿਹਾ ਗਾਇਕ ਸੀ ਜਿਸ ਨੇ ਛੋਟੀ ਉਮਰ ‘ਚ ਹੀ ਗਾਇਕੀ ਦੇ ਖੇਤਰ ‘ਚ ਵੱਡਾ ਨਾਮ ਕਮਾ ਲਿਆ ਸੀ ।ਮੌਤ ਤੋਂ ਬਾਅਦ ਵੀ ਉਹ ਦੁਨੀਆ ‘ਤੇ ਛਾਇਆ ਹੋਇਆ ਹੈ । ਮੌਤ ਤੋਂ ਬਾਅਦ ਉਸ ਦੇ ਦੋ ਗੀਤ ਰਿਲੀਜ਼ ਹੋਏ ‘ਐਸ ਵਾਈ ਐੱਲ’ ਅਤੇ ‘ਵਾਰ’ ਅਤੇ ਇਨ੍ਹਾਂ ਦੋਨਾਂ ਗੀਤਾਂ ਨੇ ਕਾਮਯਾਬੀ ਦੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ ।

 

View this post on Instagram

 

A post shared by Inderjit Nikku (@inderjitnikku)

You may also like