ਇੰਦਰਜੀਤ ਨਿੱਕੂ ਨੂੰ ਨਾਮੀ ਰੀਅਲ ਅਸਟੇਟ ਕੰਪਨੀ ਨੇ ਬਣਾਇਆ ਬ੍ਰਾਂਡ ਅੰਬੈਸਡਰ, ਗਾਇਕ ਨੇ ਵੀਡੀਓ ਸਾਂਝਾ ਕਰ ਕੀਤਾ ਫੈਨਸ ਅਤੇ ਕੰਪਨੀ ਮਾਲਕਾਂ ਦਾ ਧੰਨਵਾਦ

written by Shaminder | September 17, 2022

ਇੰਦਰਜੀਤ ਨਿੱਕੂ (Inderjit Nikku)  ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ ।ਉਹ ਆਪਣੇ ਇੱਕ ਤੋਂ ਬਾਅਦ ਗੀਤ ਰਿਲੀਜ਼ ਕਰ ਰਹੇ ਹਨ । ਹੁਣ ਨਿੱਕੂ ਬਾਰੇ ਇੱਕ ਹੋਰ ਚੰਗੀ ਖ਼ਬਰ ਸਾਹਮਣੇ ਆਈ ਹੈ । ਜਿਸ ਨੂੰ ਲੈ ਕੇ ਇੰਦਰਜੀਤ ਨਿੱਕੂ ਜਿੱਥੇ ਪੱਬਾਂ ਭਾਰ ਹਨ । ਉੱਥੇ ਹੀ ਉਨ੍ਹਾਂ ਦੇ ਚਾਹੁਣ ਵਾਲੇ ਵੀ ਖੁਸ਼ੀ ‘ਚ ਫੁੱਲੇ ਨਹੀਂ ਸਮਾ ਰਹੇ । ਉਨ੍ਹਾਂ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

Inderjit nikku Image Source :Youtube

ਹੋਰ ਪੜ੍ਹੋ : ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਹਿੱਲ ਸਟੇਸ਼ਨ ‘ਤੇ ਮਸਤੀ ਕਰਦੇ ਆਏ ਨਜ਼ਰ,ਦੋਵਾਂ ਦੀ ਕਿਊਟ ਧੀ ਵੀ ਆਈ ਨਜ਼ਰ

ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਇੰਦਰਜੀਤ ਨਿੱਕੂ ਦੱਸ ਰਹੇ ਨੇ ਕਿ ਰੀਅਲ ਅਸਟੇਟ ਦੀ ਨਾਮੀ ਕੰਪਨੀ ਨੇ ਆਪਣਾ ਬ੍ਰਾਂਡ ਅੰਬੇਸਡਰ ਬਣਾਇਆ ਹੈ ।ਗਾਇਕ ਨੇ ਵੀਡੀਓ ਸਾਂਝਾ ਕਰਦੇ ਹੋਏ ਜਿੱਥੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ ।

inderjit Nikku Image Source : Instagram

ਹੋਰ ਪੜ੍ਹੋ : ਕੰਗਨਾ ਰਣੌਤ, ਕਿਰਣ ਖੇਰ, ਅਕਸ਼ੇ ਕੁਮਾਰ ਸਣੇ ਕਈ ਬਾਲੀਵੁੱਡ ਸਟਾਰਸ ਨੇ ਪੀਐੱਮ ਮੋਦੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਉੱਥੇ ਹੀ ਕੰਪਨੀ ਦੇ ਮਾਲਕਾਂ ਅਤੇ ਬੋਰਡ ਮੈਂਬਰਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਇੰਦਰਜੀਤ ਨਿੱਕੂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ।

inderjit Nikku Image Source : Instagram

ਪਰ ਪਿਛਲੇ ਕੁਝ ਸਮੇਂ ਤੋਂ ਉਹ ਆਪਣੀਆਂ ਨਿੱਜੀ ਸਮੱਸਿਆਵਾਂ ਅਤੇ ਆਰਥਿਕ ਮਸਲਿਆਂ ਨੂੰ ਲੈ ਕੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਅਤੇ ਆਪਣੀਆਂ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਲੈ ਕੇ ਉਹ ਇੱਕ ਬਾਬੇ ਦੀ ਸ਼ਰਨ ‘ਚ ਵੀ ਗਏ ਸਨ । ਜਿੱਥੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਦੱਸਦੇ ਹੋਏ ਉਹ ਭਾਵੁਕ ਵੀ ਹੋ ਗਏ ਸਨ ।

 

View this post on Instagram

 

A post shared by Inderjit Nikku (@inderjitnikku)

You may also like