ਗਾਇਕ ਜੱਸੀ ਗਿੱਲ ਕਰਦੇ ਹਨ ਇਹ ਕੰਮ, ਇਸੇ ਲਈ ਉਹਨਾਂ ’ਤੇ ਨਹੀਂ ਆਉਂਦਾ ਕੋਈ ਸੰਕਟ …!

Written by  Rupinder Kaler   |  July 29th 2020 04:12 PM  |  Updated: July 29th 2020 04:12 PM

ਗਾਇਕ ਜੱਸੀ ਗਿੱਲ ਕਰਦੇ ਹਨ ਇਹ ਕੰਮ, ਇਸੇ ਲਈ ਉਹਨਾਂ ’ਤੇ ਨਹੀਂ ਆਉਂਦਾ ਕੋਈ ਸੰਕਟ …!

ਕੋਰੋਨਾ ਵਾਇਰਸ ਦੇ ਚਲਦੇ ਗਾਇਕ ਜੱਸੀ ਗਿੱਲ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੇ ਹਨ । ਉਹ ਅਕਸਰ ਆਪਣੇ ਬੇਟੀ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ । ਜੱਸੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਗਾਇਕੀ ਤੇ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਂਅ ਚਮਕਾਇਆ ਹੈ ਬਲਕਿ ਬਾਲੀਵੁੱਡ ਵਿੱਚ ਵੀ ਵੱਖਰੀ ਪਹਿਚਾਣ ਬਣਾਈ ਹੈ । ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਪੰਗਾ ਰਿਲੀਜ਼ ਹੋਈ ਸੀ ।

https://www.instagram.com/p/CCFuShJg_gp/

ਜਿਸ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕੰਗਨਾ ਰਨਾਵਤ ਸੀ । ਇਸ ਫ਼ਿਲਮ ਨੂੰ ਲੈ ਕੇ ਜੱਸੀ ਦਾ ਇੱਕ ਪੁਰਾਣਾ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ । ਇਸ ਇੰਟਰਵਿਊ ਵਿੱਚ ਜੱਸੀ ਨੂੰ ਪੁੱਛਿਆ ਗਿਆ ਸੀ ਕਿ ਕੰਗਨਾ ਨਾਲ ਕੰਮ ਕਰਨ ਨੂੰ ਲੈ ਕੇ ਕੁਝ ਅਦਾਕਾਰ ਵੱਡਾ ਪੰਗਾ ਸਮਝਦੇ ਹਨ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ।

https://www.instagram.com/p/CBuN03dg9OD/

ਇਸ ਦੇ ਜਵਾਬ ਵਿੱਚ ਜੱਸੀ ਨੇ ਕਿਹਾ ਸੀ ਕਿ ‘ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਕੰਗਨਾ ਤੋਂ ਬਚ ਕੇ ਰਹੀਂ । ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ । ਬਾਕੀ ਮੈਂ ਇਸ ਤਰ੍ਹਾਂ ਦੇ ਹਲਾਤਾਂ ਵਿੱਚ ਪੈਣ ਵਾਲਾ ਇਨਸਾਨ ਨਹੀਂ ਹਾਂ । ਇੰਡਸਟਰੀ ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਪਰ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿੱਚ ਨਹੀਂ ਫਸਿਆ । ਮੇਰਾ ਮੰਨਣਾ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖਦੇ ਹੋ ਉਦੋਂ ਤੱਕ ਸਭ ਕੁਝ ਚੰਗਾ ਹੁੰਦਾ । ਕੋਈ ਸੰਕਟ ਨਹੀਂ ਆਉਂਦਾ’ ।

https://www.instagram.com/p/CBR3WV5gTnx/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network