ਕੋਰੋਨਾ ਵਾਇਰਸ ਨਾਲ ਜ਼ਿੰਦਗੀ ਦੀ ਜੰਗ ਲੜ ਰਹੇ ਟੀਵੀ ਅਦਾਕਾਰ ਦੀ ਮੌਤ, ਅਦਾਕਾਰਾ ਜਯਾ ਭੱਟਾਚਾਰਿਆ ਨੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

Written by  Shaminder   |  June 18th 2020 04:39 PM  |  Updated: June 18th 2020 08:45 PM

ਕੋਰੋਨਾ ਵਾਇਰਸ ਨਾਲ ਜ਼ਿੰਦਗੀ ਦੀ ਜੰਗ ਲੜ ਰਹੇ ਟੀਵੀ ਅਦਾਕਾਰ ਦੀ ਮੌਤ, ਅਦਾਕਾਰਾ ਜਯਾ ਭੱਟਾਚਾਰਿਆ ਨੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ‘ਚ ਵੱਧਦਾ ਹੀ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ।ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਇੱਕ ਅਦਾਕਾਰ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਅਦਾਕਾਰਾ ਜਯਾ ਭੱਟਾਚਾਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ ।

https://www.instagram.com/p/CBhoEtzBVqo/

ਇਹ ਅਦਾਕਾਰ ‘ਥਪਕੀ ਪਿਆਰ ਦੀ’ ਸੀਰੀਅਲ ਟੀਮ ਦਾ ਹਿੱਸਾ ਸੀ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਰਫ਼ਾਨ ਦੀ ਮੌਤ ‘ਤੇ ਦੁੱਖ ਜਤਾਇਆ ਹੈ ।ਉਨ੍ਹਾਂ ਨੇ ਇਸ ਪੋਸਟ ‘ਤੇ ਲਿਖਿਆ ਕਿ ‘ਥਪਕੀ ਪਿਆਰ ਕੀ’ ਟੀਮ ਦਾ ਮੈਂਬਰ ਹੁਣ ਇਸ ਦੁਨੀਆ ‘ਚ ਨਹੀਂ ਰਿਹਾ ,ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ।ਮੈਂ ਹਮੇਸ਼ਾ ਉਸ ਦੀ ਸਿਹਤ ਦੀ ਜਾਣਕਾਰੀ ਲੈਂਦੀ ਰਹਿੰਦੀ ਸੀ ।

https://www.instagram.com/p/CBkVFMCBdHx/

ਗੁਲਾਬ ਦਾਦਾ ਨੇ ਦੱਸਿਆ ਕਿ ਹਸਪਤਾਲ ‘ਚ ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ । ਜਿਸ ਤੋਂ ਬਾਅਦ ਉਹ ਇਸੇ ਹਫ਼ਤੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਸਨ ।ਅੱਜ ਮੈਨੂੰ ਸੁਸੂ ਨੇ ਦੱਸਿਆ ਕਿ ਇਰਫ਼ਾਨ ਦੀ ਮੌਤ ਹੋ ਗਈ ਹੈ”।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਸੈਲੀਬ੍ਰੇਟੀਜ਼ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਜਿਸ ‘ਚ ਗਾਇਕਾ ਕਨਿਕਾ ਕਪੂਰ, ਅਦਾਕਾਰਾ ਮੋਹਿਨਾ ਕੁਮਾਰੀ ਸਣੇ ਕਈ ਅਦਾਕਾਰ ਸ਼ਾਮਿਲ ਹਨ । ਪਰ ਕਨਿਕਾ ਕਪੂਰ ਨੇ ਕੋਰੋਨਾ ਵਾਇਰਸ ਨੂੰ ਹਰਾ ਦਿੱਤਾ ਸੀ ਅਤੇ ਹੁਣ ਉਹ ਤੰਦਰੁਸਤ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network