ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਨੇ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਕੀਤੀ ਸਾਂਝੀ

Written by  Shaminder   |  November 10th 2020 02:45 PM  |  Updated: November 10th 2020 02:45 PM

ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਨੇ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਕੀਤੀ ਸਾਂਝੀ

ਇਰਫਾਨ ਖ਼ਾਨ ਜੋ ਕਿ ਕੁਝ ਮਹੀਨੇ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ ਦਾ ਬੇਟਾ ਬਾਬਿਲ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਾ ਰਹਿੰਦਾ ਹੈ । ਹੁਣ ਉਸ ਨੇ ਆਪਣੇ ਪਿਤਾ ਦੇ ਨਾਲ ਜੁੜੀ ਯਾਦ ਸਾਂਝੀ ਕੀਤੀ ਹੈ ।ਹੁਣ ਬਾਬਿਲ ਨੇ ਇਰਫਾਨ ਖ਼ਾਨ ਦੀ ਇੱਕ ਅਣਵੇਖੀ ਤਸਵੀਰ ਸਾਂਝੀ ਕੀਤੀ ਹੈ ।

Irfan Khan

ਤਸਵੀਰ ‘ਚ ਇਰਫਾਨ ਦੇ ਨਾਲ ਉਨ੍ਹਾਂ ਦੀ ਪਤਨੀ ਸੁਤਾਪਾ ਹੈ । ਇਸ ਤਸਵੀਰ ‘ਚ ਦੋਨਾਂ ਨੇ ਇੱਕ ਦੂਜੇ ਨੂੰ ਗਲ ਨਾਲ ਲਾਇਆ ਹੋਇਆ ਹੈ । ਇਰਫਾਨ ਦੀ ਇਹ ਤਸਵੀਰ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਹਨ ।

ਹੋਰ ਪੜ੍ਹੋ : ਅਦਾਕਾਰ ਇਰਫਾਨ ਖ਼ਾਨ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਤਸਵੀਰ ਸਾਂਝੀ ਕਰਦੇ ਹੋਏ ਪੁੱਤਰ ਹੋਇਆ ਭਾਵੁਕ

irfan-khan

ਬਾਬਿਲ ਦੇ ਇਸ ਪੋਸਟ ‘ਤੇ ਵੱਡੀ ਗਿਣਤੀ ‘ਚ ਲੋੋਕਾਂ ਨੇ ਲਾਈਕਸ ਅਤੇ ਕਮੈਂਟਸ ਕੀਤੇ ਹਨ ।ਬਾਬਿਲ ਨੇ ਕਵਿਤਾ ਦੀਆਂ ਜੋ ਲਾਈਨਾਂ ਸਾਂਝੀਆਂ ਕੀਤੀਆਂ ਹਨ ਉਨ੍ਹਾਂ ਦੇ ਅਰਥ ਇਸ ਤਰ੍ਹਾਂ ਹਨ ‘ਇਹ ਸੱਚ ਹੈ ਕਿ ਅਸਲ ‘ਚ ਤੁਹਾਡੇ ਸਾਹਾਂ ਦੇ ਵਿੱਚ ਖਾਲੀ ਸਥਾਨ ਨੂੰ ਹੌਲੀ ਕਰਦਾ ਹੈ ।

irfan-khan

ਇੱਕ ਵਾਰ ਜਦੋਂ ਤੁਸੀਂ ਜ਼ਿਆਦਾ ਦਾ ਸੁਫ਼ਨਾ ਵੇਖਦੇ ਹੋ ਤਾਂ ਫਿਰ ਤੁਸੀਂ ਘੱਟ ਕਿਵੇਂ ਸੁਸੱਜਿਤ ਰੱਖ ਸਕਦੇ ਹੋ’। ਇਸ ਤੋਂ ਇਲਾਵਾ ਹੋਰ ਵੀ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network